Close
Menu

ਵਿਜੇ ਸੈਂਕੜੇ ਦੇ ਨੇੜੇ, ਭਾਰਤ ਦੀ ਮਜ਼ਬੂਤ ਸ਼ੁਰੂਆਤ

-- 27 December,2013

muliਡਰਬਨ,27 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਓਪਨਰ ਮੁਰਲੀ ਵਿਜੇ (ਅਜੇਤੂ 91) ਤੇ ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (ਅਜੇਤੂ 58) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੀਰਵਾਰ  ਚਾਹ ਤੋਂ ਬਾਅਦ ਇਕ ਵਿਕਟ ‘ਤੇ 181 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ ਸੀ ਕਿ ਖਰਾਬ ਰੌਸ਼ਨੀ ਕਾਰਨ ਖੇਡ ਰੋਕਣੀ ਪਈ  ਸੀ ਪਰ ਬਾਅਦ ਵਿਚ  ਖੇਡ ਸੰਭਵ ਨਾ ਹੋ ਸਕੀ। ਇਸ ਤਰ੍ਹਾਂ ਪਹਿਲੇ ਦਿਨ 61 ਓਵਰਾਂ ਦੀ ਖੇਡ ਹੀ ਸੰਭਵ ਹੋ ਸਕੀ।
ਵਿਜੇ ਤੇ ਪੁਜਾਰਾ ਨੇ ਖੇਡ ਰੁਕਣ ਦੇ ਸਮੇਂ ਤਕ ਦੂਜੀ ਵਿਕਟ ਦੀ ਅਜੇਤੂ ਸਾਂਝੇਦਾਰੀ ‘ਚ 47.5 ਓਵਰਾਂ ਵਿਚ 140 ਦੌੜਾਂ ਜੋੜ ਦਿੱਤੀਆਂ ਹਨ। ਵਿਜੇ ਨੇ 201 ਗੇਂਦਾਂ ਦੀ ਆਪਣੀ ਪਾਰੀ ‘ਚ 17 ਚੌਕੇ ਅਤੇ ਪੁਜਾਰਾ ਨੇ 117 ਗੇਂਦਾਂ ‘ਚ ਸੱਤ ਚੌਕੇ ਲਗਾਏ ਹਨ। ਵਿਜੇ ਆਪਣੇ ਕੈਰੀਅਰ ਦੇ ਚੌਥੇ ਅਤੇ ਇਸ ਸਾਲ ਦੇ ਆਪਣੇ ਤੀਜੇ ਸੈਂਕੜੇ ਤੋਂ 9 ਦੌੜਾਂ ਦੂਰ ਹੈ। ਦਿਨ ਵਿਚ ਅਜੇ 29 ਓਵਰ ਸੁੱਟੇ ਜਾਣੇ ਬਾਕੀ ਹਨ। ਇਸਦੀ ਭਰਪਾਈ ਲਈ ਦੂਜੇ ਦਿਨ ਸਵੇਰੇ ਖੇਡ ਥੋੜ੍ਹਾ ਜਲਦੀ ਸ਼ੁਰੂ ਕੀਤਾ ਜਾਵੇਗਾ।
ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਆਖਰੀ ਇਲੈਵਨ ‘ਚ ਇਕੋ-ਇਕ ਬਦਲਾਅ ਕਰਦੇ ਹੋਏ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਸਥਾਨ ‘ਤੇ ਲੈਫਟ ਆਰਮ ਸਪਿਨਰ ਤੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ, ਜਦਕਿ ਦੱਖਣੀ ਅਫਰੀਕਾ ਨੇ ਲੈੱਗ ਸਪਿਨਰ ਇਮਰਾਨ ਤਾਹਿਰ ਦੀ ਜਗ੍ਹਾ ਲੈਫਟ ਆਰਮ ਸਪਿਨਰ ਰੌਬਿਨ ਪੀਟਰਸਨ ਨੂੰ ਟੀਮ ‘ਚ ਲਿਆ।
ਵਿਜੇ ਤੇ ਸ਼ਿਖਰ ਧਵਨ (29) ਨੇ ਭਾਰਤ ਨੂੰ ਠੋਸ ਸ਼ੁਰੂਆਤ ਦਿੰਦੇ ਹੋਏ ਪਹਿਲੀ ਵਿਕਟ ਲਈ 13.1 ਓਵਰਾਂ ਵਿਚ 41 ਦੌੜਾਂ ਜੋੜੀਆਂ। ਦੋਵਾਂ ਬੱਲੇਬਾਜ਼ਾਂ ਨੇ ਡੇਲ ਸਟੇਨ, ਮੋਰਨੇ ਮੋਰਕਲ ਤੇ ਵੇਨਾਰਨ ਫਿਲੇਂਡਰ ਦੀ ਤੂਫਾਨੀ ਤਿਕੜੀ ਦਾ ਡਟ ਕੇ ਸਾਹਮਣਾ ਕੀਤਾ। ਮੋਰਕਲ ਆਪਣੇ ਗਿੱਟੇ ਦੀ ਸੱਟ ਤੋਂ ਉੱਭਰ ਕੇ ਇਸ ਮੈਚ ਵਿਚ ਖੇਡਣ ਲਈ ਸਹੀ ਸਮੇਂ ‘ਤੇ ਫਿੱਟ ਹੋ ਗਿਆ ਸੀ।
ਦੱਖਣੀ ਅਫਰੀਕਾ ਟੀਮ ਇਸ ਮੈਚ ‘ਚ ਸਵੇਰੇ ਚਮਤਕਾਰੀ ਆਲਰਾਊਂਡਰ ਜੈਕ ਕੈਲਿਸ ਦੀ ਅਗਵਾਈ ਵਿਚ ਮੈਦਾਨ ‘ਚ ਉਤਰੀ। ਆਪਣਾ 166ਵਾਂ ਤੇ ਆਖਰੀ ਟੈਸਟ ਖੇਡ ਰਹੇ ਕੈਲਿਸ ਨੇ ਸਵੇਰੇ ਪਹਿਲਾਂ ਮੈਦਾਨ ਵਿਚ ਕਦਮ ਰੱਖਿਆ। ਡਰਬਨ ਦੇ ਕਿੰਗਸਮੀਡ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਨੇ ਆਪਣੀ ਜਗ੍ਹਾ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਕੈਲਿਸ ਦਾ ਸਵਾਗਤ ਕੀਤਾ, ਜਿਹੜਾ ਇਸ ਟੈਸਟ ਤੋਂ ਬਾਅਦ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ।

Facebook Comment
Project by : XtremeStudioz