Close
Menu

ਵਿਜੈ ਦਿਵਸ ਰੈਲੀ ਤੋਂ ਦੂਰ ਰਹਿ ਸਕਦੇ ਨੇ ਅਮਰਿੰਦਰ

-- 20 September,2015

ਚੰਡੀਗੜ੍ਹ,20 ਸਤੰਬਰ
ਕਾਂਗਰਸ ਪਾਰਟੀ ਵੱਲੋਂ ਵਿਜੇ ਦਿਵਸ ਰੈਲੀ ਭਲਕੇ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਕੀਤੀ ਜਾ ਰਹੀ ਹੈ ਤੇ ਉਸੇ ਦਿਨ ਸ਼ਾਮ ਨੂੰ ਕਾਂਗਰਸ ਪਾਰਟੀ ਦੇ ਲੋਕ ਸਭਾ ਵਿੱਚ ਡਿਪਟੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ 1965 ਦੀ ਜੰਗ ਬਾਰੇ ਕਿਤਾਬ ਰਿਲੀਜ਼ ਹੋਣੀ ਹੈ। ਕੈਪਟਨ ਵਲੋਂ ਰੈਲੀ ਵਿਚ ਹਿੱਸਾ ਲੈਣ ਦੀ ਸੰਭਾਵਨਾ ਨਹੀਂ ਹੈ।  ਪ੍ਰਾਪਤ ਜਾਣਕਾਰੀ ਅੁਨਸਾਰ ਉਹ ਭਲਕੇ ਦਿੱਲੀ ਵਿੱਚ ਹੋਣਗੇ ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ ਤੇ ਉਹ ਇਸ ਮੁੱਦੇ ੳੁੱਤੇ ਪਾਰਟੀ ਹਾਈਕਮਾਂਡ ਨਾਲ ਆਪਣੀ ਨਰਾਜ਼ਗੀ ਜ਼ਾਹਿਰ ਕਰਦਿਅਾਂ ਰੈਲੀ ਵਿੱਚ ਸ਼ਾਮਲ ਹੋਣ ਨੂੰ ਤਰਜੀਹ ਨਹੀਂ ਦੇ ਰਹੇ। ਰੈਲੀ ਦਿਨੇ ਹੋਣੀ ਹੈ ਤੇ 1965 ਦੀ ਜੰਗ ਬਾਰੇ ਕਿਤਾਬ ‘ ਮੌਨਸੂਨ ਵਾਰ’ ਸ਼ਾਮੀ ਸੱਤ ਵਜੇ ਰਿਲੀਜ਼ ਕੀਤੀ ਜਾਣੀ ਹੈ ਤੇ ਦੋਵਾਂ ਸਮਾਗਮਾਂ ਵਿਚਾਲੇ ਕਾਫੀ ਅੰਤਰ ਹੈ ਪਰ ਇਸ ਦੇ ਬਾਵਜੂਦ ਕੈਪਟਨ ਰੈਲੀ ਵਿੱਚ ਸ਼ਾਮਲ ਨਹੀਂ ਹੋ ਰਹੇ।

Facebook Comment
Project by : XtremeStudioz