Close
Menu

ਵਿਦਿਆ ਨੇ 9 ਭਾਸ਼ਾਵਾਂ ‘ਚ ਵਿਗਿਆਪਨ ਡੱਬ ਕੀਤਾ

-- 09 October,2016
ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਨੇ 9 ਵੱਖ-ਵੱਖ ਭਾਸ਼ਾਵਾਂ ‘ਚ ਵਿਗਿਆਪਨ ਡੱਬ ਕੀਤਾ ਹੈ। ਵਿਦਿਆ ਇਨ੍ਹੀਂ ਦਿਨੀਂ ਡੇਂਗੂ ਬੁਖਾਰ ਤੋਂ ਉਭਰ ਰਹੀ ਹੈ ਅਤੇ ਅਜਿਹੇ ਕੰਮ ਨਹੀਂ ਕਰ ਰਹੀ, ਜਿਸ ਨਾਲ ਜ਼ਿਆਦਾ ਦੌੜ-ਭੱਜ ਕਰਨੀ ਪਵੇ।
ਹੁਣ ਹਾਲ ਹੀ ‘ਚ ਉਸ ਨੇ ਸੁਜਾਏ ਘੋਸ਼ ਦੀ ਫਿਲਮ ‘ਕਹਾਨੀ-2’ ਲਈ ਵੀ ਡਬਿੰਗ ਕੀਤੀ ਹੈ। ਵਿਦਿਆ ਬਾਲਨ ਡਾਕਟਰਾਂ ਦੀ ਸਲਾਹ ਨਾਲ ਆਰਾਮ ਕਰ ਰਹੀ ਹੈ ਪਰ ਬੈਠੇ-ਬੈਠੇ ਉਸ ਨੇ 9 ਵੱਖ-ਵੱਖ ਭਾਸ਼ਾਵਾਂ ਵਿਚ ਇਕ ਵਿਗਿਆਪਨ ਨੂੰ ਡੱਬ ਕਰ ਦਿੱਤਾ। ਵਿਦਿਆ ਨੇ ਤਾਮਿਲ, ਮਲਿਆਲਮ, ਤੇਲਗੂ, ਕੰਨੜ, ਅਸਮੀਆ, ਗੁਜਰਾਤੀ, ਹਿੰਦੀ, ਬੰਗਲਾ ਤੇ ਮਰਾਠੀ ਭਾਸ਼ਾ ਵਿਚ ਐਡ ਨੂੰ ਡੱਬ ਕਰਨ ਲਈ ਕਾਫੀ ਮਿਹਨਤ ਕੀਤੀ ਹੈ।
Facebook Comment
Project by : XtremeStudioz