Close
Menu

ਵਿਦੇਸ਼ਾਂ ‘ਚ ਜਾ ਕੇ ਤਰਲੇ ਕੱਢਣੇ ਬੰਦ ਕਰਨ ਪ੍ਰਧਾਨ ਮੰਤਰੀ ਮੋਦੀ – ਕੇਜਰੀਵਾਲ

-- 28 September,2015

ਨਵੀਂ ਦਿੱਲੀ, ਅਮਰੀਕਾ ਦੌਰੇ ‘ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਥੇ ਮੇਕ ਇਨ ਇੰਡੀਆ ਤੇ ਡਿਜੀਟਲ ਇੰਡੀਆ ਦੇ ਪ੍ਰਚਾਰ ‘ਚ ਜੁੱਟੇ ਹਨ ਉਥੇ ਹੀ ਦੂਸਰੇ ਪਾਸੇ ਭਾਰਤ ‘ਚ ਵਿਰੋਧੀ ਧਿਰ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਪ੍ਰਮੁੱਖ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ‘ਤੇ ਸਵਾਲ ਖੜੇ ਕੀਤੇ ਹਨ। ਕੇਜਰੀਵਾਲ ਨੇ ਕਿਹਾ ਕਿ ਵਿਦੇਸ਼ਾਂ ‘ਚ ਜਾ ਕੇ ਤਰਲੇ ਕੱਢਣ ਦੀ ਜਰੂਰਤ ਨਹੀਂ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜੇ ‘ਮੇਕ ਇਨ ਇੰਡੀਆ’ ਦੀ ਨਹੀਂ ‘ਮੇਕ ਇੰਡੀਆ’ ਦੀ ਲੋੜ ਹੈ।

Facebook Comment
Project by : XtremeStudioz