Close
Menu

ਵਿਦੇਸ਼ੀ ਮਜ਼ਦੂਰਾਂ ਦੇ ਮਿਲਣ ਦੀ ਥਾਂ ਬਣ ਗਿਐ ਲਿਟਲ ਇੰਡੀਆ : ਸਿੰਗਾਪੁਰ ਮੰਤਰੀ

-- 21 January,2014

ਸਿੰਗਾਪੁਰ—ਸਿੰਗਾਪੁਰ ਵਿਚ ਭਿਆਨਕ ਦੰਗਿਆਂ ਦੇ ਗਵਾਹ ਬਣੇ ਲਿਟਲ ਇੰਡੀਆ ਨੇ ਸੁਭਾਵਿਕ ਰੂਪ ਨਾਲ ਇਕ ਅਜਿਹੀ ਥਾਂ ਦਾ ਰੂਪ ਲੈ ਲਿਆ ਹੈ, ਜਿਸ ਦੀ ਵਰਤੋਂ ਵਿਦੇਸ਼ੀ ਮਜ਼ਦੂਰ ਮਿਲਣ ਲਈ ਕਰਦੇ ਹਨ। ਇੱਥੇ ਆਪਣੇ ਦੇਸ਼ ਤੋਂ ਆਏ ਲੋਕਾਂ ਨਾਲ ਮਿਲ ਕੇ ਇਹ ਲੋਕ ਆਪਣੇ ਆਪਣੀਆਂ ਸਰੀਰਕ ਅਤੇ ਭਾਵਨਾਤਮਕ ਜ਼ਰੂਰਤਾਂ ਪੂਰੀਆਂ ਕਰਦੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਿੰਗਾਪੁਰ ਦੇ ਮੰਤਰੀ ਨੇ ਕਿਹਾ ਕਿ ਇਹ ਖੇਤਰ ਉਨ੍ਹਾਂ ਦੇ ਮਿਲਣ ਅਤੇ ਆਰਾਮ ਕਰਨ ਦਾ ਮੁੱਖ ਸਥਾਨ ਬਣ ਗਿਆ ਹੈ। ਸਿੰਗਾਪੁਰ ਦੇ ਕਾਰਜਕਾਰੀ ਮਜ਼ਦੂਰ ਸ਼ਕਤੀ ਮੰਤਰੀ ਤਾਨ ਚੁਆਨ ਜਿਨ ਨੇ ਸੰਸਦ ਵਿਚ ਇਹ ਗੱਲ ਲਿਟਲ ਇੰਡੀਆ ਇਲਾਕੇ ਵਿਚ ਭੜਕੇ ਦੰਗਿਆਂ ਦੇ ਸੰਬੰਧ ਵਿਚ ਕਹੀ। ਇਹ ਦੰਗੇ 8 ਦਸੰਬਰ ਨੂੰ ਇਕ ਭਾਰਤੀ ਮਜ਼ਦੂਰ ਦੀ ਮੌਤ ਹੋਣ ਤੋਂ ਬਾਅਦ ਭੜਕੇ ਸਨ।
ਤਾਨ ਨੇ ਸਦਨ ਨੂੰ ਕਿਹਾ ਕਿ ਵਿਦੇਸ਼ੀ ਮਜ਼ਦੂਰਾਂ ਨੇ ਇਕੱਠੇ ਹੋ ਕੇ ਮਿਲ ਕੇ ਬੈਠਣ ਲਈ ਇਕ ਥਾਂ ਦੀ ਲੋੜ ਹੁੰਦੀ ਹੈ, ਜਿੱਥੇ ਮਿਲ ਕੇ ਉਹ ਆਪਣੇ ਪੁਰਾਣੇ ਦੋਸਤਾਂ ਨਾਲ ਗੱਲਬਾਤਾਂ ਕਰ ਸਕਣ ਅਤੇ ਆਪਣੇ ਪਿੰਡ ਦੀ ਜਾਣਕਾਰੀ ਹਾਸਲ ਕਰ ਸਕਣ। ਲਿਟਲ ਇੰਡੀਆ ਦੇ ਰੂਪ ਵਿਚ ਉਨ੍ਹਾਂ ਨੂੰ ਇਹ ਥਾਂ ਮਿਲ ਗਈ ਹੈ।
ਤਾਨ ਨੇ ਕਿਹਾ ਕਿ ਸਿੰਗਾਪੁਰ ਵਿਚ ਵਿਦੇਸ਼ਾਂ ਮਜ਼ਦੂਰਾਂ ਦਾ ਕੋਈ ਸ਼ੋਸ਼ਣ ਨਹੀਂ ਕੀਤਾ ਜਾਂਦਾ, ਜਿਸ ਨੂੰ ਆਧਾਰ ਬਣਾ ਕੇ ਸਿੰਗਾਪੁਰ ਵਿਚ ਦੰਗੇ ਭੜਕੇ ਸਨ।
ਇਨ੍ਹਾਂ ਦੰਗਿਆਂ ਵਿਚ 39 ਪੁਲਸ ਮੁਲਾਜ਼ਮ ਅਤੇ ਨਾਗਰਿਕਾਂ ਰੱਖਿਆ ਕਰਮੀ ਜ਼ਖਮੀ ਹੋ ਗਏ ਸਨ ਅਤੇ 16 ਪੁਲਸ ਕਾਰਾਂ ਸਮੇਤ 25 ਗੱਡੀਆਂ ਨੁਕਸਾਨੀਆਂ ਗਈਆਂ ਸਨ। ਦੰਗਿਆਂ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਵਿਚ 25 ਭਾਰਤੀ ਮਜ਼ਦੂਰ ਅਦਾਲਤ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ 56 ਭਾਰਤੀਆਂ ਅਤੇ ਬੰਗਲਾਦੇਸ਼ੀ ਨਾਗਰਿਕ ਨੂੰ ਸਵਦੇਸ਼ ਵਾਪਸ ਭੇਜ ਦਿੱਤਾ ਗਿਆ। ਤਾਨ ਨੇ ਕਿਹਾ ਕਿ ਸਿੰਗਾਪੁਰ ਵਿਚ ਵਿਦੇਸ਼ੀ ਮਜ਼ਦੂਰਾਂ ਦੀ ਹਾਲਤ ਵਧੀਆ ਹੈ ਪਰ ਸ਼ਾਇਦ ਉੱਤਮ ਨਹੀਂ ਹੈ ਪਰ ਸੁਧਾਰ ਦੀ ਗੁੰਜਾਇਸ਼ ਤਾਂ ਹਰ ਥਾਂ ਰਹਿੰਦੀ ਹੈ। ਵਿਦੇਸ਼ੀ ਮਜ਼ਦੂਰਾਂ ਨਾਲ ਸਹਿਯੋਗ ਦੇਣ ਦਾ ਵਾਅਦਾ ਕਰਦੇ ਹੋਏ ਉਨ੍ਹਾਂ ਨੇ ਘੋਸ਼ਣਾ ਕੀਤੀ ਸਿੰਗਾਪੁਰ ਵਿਚ ਹੋਰ ਜ਼ਿਆਦਾ ਮਨੋਰੰਜਕ ਕੇਂਦਰ ਖੋਲ੍ਹੇ ਜਾਣਗੇ ਤਾਂ ਇਨ੍ਹਾਂ ਲੋਕਾਂ ਨੂੰ ਇਕੱਠੇ ਹੋਣ ਲਈ ਬਿਹਤਰ ਥਾਂ ਮੁਹੱਈਆ ਹੋ ਸਕੇ।

Facebook Comment
Project by : XtremeStudioz