Close
Menu

ਵਿਦੇਸ਼ ਗਏ 17 ਭਾਰਤੀ ਲਾਪਤਾ, ਆਈ.ਐਸ. ‘ਚ ਸ਼ਾਮਲ ਹੋਣ ਦਾ ਖਦਸ਼ਾ

-- 27 August,2015

ਨਵੀਂ ਦਿੱਲੀ,  ਖਤਰਨਾਕ ਅੱਤਵਾਦੀ ਗਰੁੱਪ ਇਸਲਾਮਿਕ ਸਟੇਟ ‘ਚ 17 ਭਾਰਤੀ ਨੌਜਵਾਨਾਂ ਦੇ ਸ਼ਾਮਲ ਹੋਣ ਦਾ ਖੁਲਾਸਾ ਹੋਇਆ ਹੈ। ਇਸ ਦੇ ਚੱਲਦਿਆਂ ਗ੍ਰਹਿ ਮੰਤਰਾਲਾ ‘ਚ ਹੜਕੰਪ ਮਚਿਆ ਹੋਇਆ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ 12 ਸੂਬਿਆਂ ਦੇ ਗ੍ਰਹਿ ਸਕੱਤਰਾਂ ਤੇ ਡੀ.ਜੀ.ਪੀ. ਦੀ ਬੈਠਕ ਬੁਲਾਈ ਗਈ। ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ 17 ਨੌਜਵਾਨ ਜਾਂ ਤਾਂ ਆਈ.ਐਸ.ਆਈ.ਐਸ. ‘ਚ ਸ਼ਾਮਲ ਹੋ ਚੁੱਕੇ ਹਨ ਜਾਂ ਫਿਰ ਇਸ ਲਈ ਰਵਾਨਾ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਇਹ ਨੌਜਵਾਨ ਵਿਦੇਸ਼ ‘ਚ ਪੈਸੇ ਕਮਾਉਣ ਲਈ ਗਏ ਸਨ। ਇਕ ਅੰਗਰੇਜ਼ੀ ਅਖਬਾਰ ਮੁਤਾਬਿਕ ਲਾਪਤਾ ਹੋਏ 17 ਭਾਰਤੀ ਨੌਜਵਾਨ ਇਸਲਾਮਿਕ ਸਟੇਟ ਜਾਂ ਇਸ ਦੇ ਵਿਰੋਧੀ ਗਰੁੱਪ ਜਬਹਤ ਅਲ ਨੁਸਰਾ ‘ਚ ਸ਼ਾਮਲ ਹੋ ਗਏ ਹਨ। ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲਗਭਗ ਇਕ ਦਰਜਨ ਇੰਡੀਅਨ ਮੁਜਾਹਿਦੀਨ ਅੱਤਵਾਦੀ ਵੀ ਆਈ.ਐਸ. ਆਈ.ਐਸ. ਨਾਲ ਜੁੜ ਗਏ ਹਨ ਤੋ ਪੁਲਿਸ ਨੇ ਅਜਿਹੇ 22 ਲੋਕਾਂ ਨੂੰ ਰੋਕਿਆ ਵੀ ਹੈ।

Facebook Comment
Project by : XtremeStudioz