Close
Menu

ਵਿਦੇਸ਼ ਮੰਤਰਾਲੇ ਵੱਲੋਂ ਲਲਿਤ ਮੋਦੀ ਦੇ ਪਾਸਪਰੋਟ ਬਾਰੇ ਜਾਣਕਾਰੀ ਦੇਣ ਤੋਂ ਨਾਂਹ

-- 29 June,2015

ਨਵੀਂ ਦਿੱਲੀ, 29 ਜੂਨ -ਉਸ ਸਮੇਂ ਜਦੋਂ ਲਲਿਤ ਮੋਦੀ ਨੂੰ ਯੂ.ਕੇ ਦੇ ਯਾਤਰਾ ਦਸਤਾਵੇਜ ਦਿਵਾਉਣ ‘ਚ ਮਦਦ ਕਰਨ ਕਾਰਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵਿਰੋਧੀ ਧਿਰ ਦੇ ਤਿੱਖੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਸ ਦੇ ਵਿਦੇਸ਼ ਮੰਤਰਾਲੇ ਨੇ ਘੁਟਾਲੇ ਦੇ ਦਾਗੀ ਆਈ.ਪੀ. ਐਲ ਦੇ ਇਸ ਸਾਬਕਾ ਮੁਖੀ ਨੂੰ ਜਾਰੀ ਪਾਸਪੋਰਟ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਮੰਤਰਾਲੇ ਨੇ ਜਾਣਕਾਰੀ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਦਾਇਰ ਦਰਖਾਸਤ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਦਰਖਾਸਤ ਵਿਚ 7 ਸਵਾਲ ਪੁੱਛੇ ਗਏ ਹਨ ਜਿਨ੍ਹਾਂ ਵਿਚ ਇਕ ਸਵਾਲ ਇਹ ਵੀ ਹੈ ਕਿ ਦਿੱਲੀ ਹਾਈਕੋਰਟ ਵੱਲੋਂ ਮੋਦੀ ਦਾ ਪਾਸਪੋਰਟ ਬਹਾਲ ਕਰਨ ਦੇ ਨਿਰਨੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਨਾ ਦੇਣ ਦਾ ਨਿਰਨਾ ਕਿਸ ਨੇ ਲਿਆ ਸੀ | ਮੋਦੀ ਦੇ ਪਾਸਪੋਰਟ ਸਬੰਧੀ ਆਰ. ਟੀ. ਆਈ. ਤਹਿਤ ਜਾਣਕਾਰੀ ਹਰਿਆਣਾ ਦੇ ਰੇਯੋ ਨਾਮੀ ਵਿਅਕਤੀ ਨੇ ਮੰਗੀ ਸੀ ਜਿਸ ਨੂੰ ਵਿਦੇਸ਼ ਮੰਤਰਾਲੇ ਵੱਲੋਂ ਕੋਰਾ ਜਵਾਬ ਦੇ ਦਿੱਤਾ ਗਿਆ ਹੈ |

Facebook Comment
Project by : XtremeStudioz