Close
Menu

ਵਿਧਾਇਕ ਦਲ ਦੀ ਨੇਤਾ ਚੁਣੀ ਗਈ ਜੈਲਲਿਤਾ, ਪੰਜਵੀਂ ਵਾਰ ਬਣੇਗੀ ਤਾਮਿਲਨਾਡੂ ਦੀ ਮੁੱਖ ਮੰਤਰੀ

-- 22 May,2015

ਚੇਨਈ- ਏ.ਆਈ.ਏ.ਡੀ.ਐਮ.ਕੇ. ਵਿਧਾਇਕ ਦਲ ਦੀ ਬੈਠਕ ‘ਚ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਜੈਲਲਿਤਾ ਇਸ ਬੈਠਕ ‘ਚ ਮੌਜੂਦ ਨਹੀਂ ਸੀ। ਇਸ ਵਿਚਕਾਰ ਮੁੱਖ ਮੰਤਰੀ ਓ.ਪੰਨੀਰਸੇਲਵਮ ਨੇ ਅਸਤੀਫ਼ਾ ਦੇ ਦਿੱਤਾ ਹੈ ਤੇ ਹੁਣ ਜੈਲਲਿਤਾ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਤਾਮਿਲਨਾਡੂ ਦੇ ਰਾਜਪਾਲ ਦੇ ਰੋਸੈਆਨੇ ਪੰਨੀਰਸੇਲਵਮ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਰੋਸੈਆ ਨੇ ਜੇ. ਜੈਲਲਿਤਾ ਨੂੰ ਜਲਦ ਤੋਂ ਜਲਦ ਸਰਕਾਰ ਗਠਨ ਕਰਨ ਲਈ ਸੱਦਾ ਦਿੱਤਾ ਹੈ। ਖ਼ਬਰ ਹੈ ਕਿ ਅੱਜ ਦੁਪਹਿਰ 1.30 ਵਜੇ ਜੈਲਲਿਤਾ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜੈਲਲਿਤਾ ਕੱਲ੍ਹ ਮਦਰਾਸ ਯੂਨੀਵਰਸਿਟੀ ‘ਚ ਮੁੱਖ ਮੰਤਰੀ ਅਹੁਦੇ ਦਾ ਹਲਫ਼ ਲਵੇਗੀ।

Facebook Comment
Project by : XtremeStudioz