Close
Menu

ਵਿਧਾਨ ਸਭਾ ਚੋਣਾਂ ਰਾਹੁਲ ਬਨਾਮ ਮੋਦੀ ਨਹੀਂ—ਕਾਂਗਰਸ

-- 08 December,2013

ਨਵੀਂ ਦਿੱਲੀ,8 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਕਾਂਗਰਸ ਨੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਆਪਣੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਚੋਣਾਂ ਪਾਰਟੀਆਂ ਵਿਚਕਾਰ ਲੜੀਆਂ ਜਾਂਦੀਆਂ ਹਨ, ਵਿਅਕਤੀਆਂ ਵਿਚਕਾਰ ਨਹੀਂ ਅਤੇ ਇਨ੍ਹਾਂ ਚੋਣਾਂ ਨੂੰ ਸ਼੍ਰੀ ਗਾਂਧੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਿਚਕਾਰ ਮੁਕਾਬਲਾ ਨਹੀਂ ਕਿਹਾ ਜਾ ਸਕਦਾ। ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਚੋਣਾਂ ਦੇ ਨਤੀਜਿਆਂ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਚੋਣਾਂ ਉਮੀਦਵਾਰਾਂ ਵਿਚਕਾਰ ਨਿਜੀ ਤੌਰ ‘ਤੇ ਨਹੀਂ ਲੜੀਆਂ ਜਾਂਦੀਆਂ। ਇਨ੍ਹਾਂ ਚੋਣਾਂ ਨੂੰ ਰਾਹੁਲ ਬਨਾਮ ਮੋਦੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਤੋਂ ਬਿਨਾਂ ਮੋਦੀ ਨਹੀਂ ਹਨ ਅਤੇ ਕਾਂਗਰਸ ਤੋਂ ਬਿਨਾਂ ਰਾਹੁਲ ਵੀ ਨਹੀਂ। ਸ਼੍ਰੀ ਦਿਵੇਦੀ ਨੇ ਕਿਹਾ ਕਿ ਨਤੀਜਿਆਂ ਨੇ ਦਰਸਾਇਆ ਹੈ ਕਿ ਗੁੱਸਾ ਇਕ ਪਾਰਟੀ ਦੇ ਕੰਮਕਾਜ ਦੇ ਖਿਲਾਫ ਹੇ ਅਤੇ ਬਦਲ ਚੁਣਨ ‘ਚ ਕਿਸੇ ਦਾ ਫਿਰਕੂਪੁਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ ਪ੍ਰਮੁੱਖ ਰਾਜਨੀਤਕ ਦਲ ਲੋਕਾਂ ਉਮੀਦਾਂ ‘ਤੇ ਖਰੇ ਨਹੀਂ ਉਤਰੇ ਹਨ ਅਤੇ ਇਹ ਗੁੱਸਾ ਆਮ ਆਦਮੀ ਪਾਰਟੀ ਦੀ ਜਿੱਤ ਦੇ ਰੂਪ ‘ਚ ਸਾਹਮਣੇ ਆਇਆ ਹੈ।

Facebook Comment
Project by : XtremeStudioz