Close
Menu

ਵਿਧਾਨ ਸਭਾ ਚੋਣ : ਤੀਸਰੇ ਪੜਾਅ ‘ਚ ਝਾਰਖੰਡ ਦੀਆਂ 17 ਤੇ ਜੰਮੂ-ਕਸ਼ਮੀਰ ਦੀਆਂ 16 ਸੀਟਾਂ ‘ਤੇ ਸਖ਼ਤ ਸੁਰੱਖਿਆ ਵਿਚਕਾਰ ਮਤਦਾਨ ਜਾਰੀ

-- 09 December,2014

ਰਾਂਚੀ / ਜੰਮੂ,  ਵਿਧਾਨ ਸਭਾ ਦੇ ਤੀਸਰੇ ਪੜਾਅ ਦੇ ਤਹਿਤ ਝਾਰਖੰਡ ਦੀਆਂ 17 ਸੀਟਾਂ ਅਤੇ ਜੰਮੂ-ਕਸ਼ਮੀਰ ਦੀਆਂ 16 ਸੀਟਾਂ ਲਈ ਅੱਜ ਸਵੇਰੇ ਮਤਦਾਨ ਸ਼ੁਰੂ ਹੋ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਮਤਦਾਨ ਸ਼ਾਂਤੀਪੂਰਨ ਜਾਰੀ ਰਹਿਣ ਦੀ ਖ਼ਬਰ ਹੈ। ਝਾਰਖੰਡ ‘ਚ ਰਾਂਚੀ, ਹਟਿਆ ਤੇ ਕਾਂਕੇ ਵਿਧਾਨ ਸਭਾ ਸੀਟਾਂ ਸਮੇਤ 17 ਸੀਟਾਂ ਲਈ ਮਤਦਾਨ ਜਾਰੀ ਹੈ। ਇਸ ‘ਚ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ, ਸਾਬਕਾ ਵਿਧਾਨ ਸਭਾ ਸਪੀਕਰ ਸੀ.ਪੀ.ਸਿੰਘ, ਰਾਜ ਦੇ ਤਿੰਨ ਕੈਬਨਿਟ ਮੰਤਰੀਆਂ ਸਮੇਤ 289 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਉਥੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਤਿੰਨ ਸਹਿਯੋਗੀਆਂ ਸਮੇਤ 144 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਜਾਰੀ ਮਤਦਾਨ ਤੋਂ ਬਾਅਦ ਤੈਅ ਹੋਵੇਗਾ। ਤੀਸਰੇ ਪੜਾਅ ਤਹਿਤ ਬੜਗਾਮ, ਪੁਲਵਾਮਾ ਅਤੇ ਬਾਰਾਮੁਲਾ ਜ਼ਿਲ੍ਹਿਆਂ ਦੀਆਂ 16 ਸੀਟਾਂ ‘ਤੇ ਮਤਦਾਨ ਜਾਰੀ ਹੈ। ਘਾਟੀ ‘ਚ ਸ਼ੁੱਕਰਵਾਰ ਨੂੰ ਹੋਏ ਫਿਦਾਈਨ ਹਮਲੇ ਨੂੰ ਦੇਖਦੇ ਹੋਏ ਸਾਰੇ ਤਿੰਨ ਜ਼ਿਲ੍ਹਿਆਂ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।

Facebook Comment
Project by : XtremeStudioz