Close
Menu

ਵਿਧੂ ਜੈਨ ਦੇ ਕਾਤਲ ਜਲਦ ਸਲਾਖ਼ਾਂ ਪਿੱਛੇ ਹੋਣਗੇ-ਢੀਂਡਸਾ, ਮਿੱਤਲ

-- 07 October,2013

4-1ਮਲੇਰਕੋਟਲਾ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਬੀਤੇ ਕੁਝ ਦਿਨ ਪਹਿਲਾਂ ਇੱਕ ਦਰਦਨਾਕ ਅਣਮਨੁੱਖੀ ਕਾਰੇ ਦੀ ਭੇਟ ਚੜ•ੇ ਸਥਾਨਕ ਸ਼ਹਿਰ ਦੇ 11 ਸਾਲਾ ਬੱਚੇ ਵਿਧੂ ਜੈਨ ਦਾ ਅੱਜ ਭੋਗ ਸਥਾਨਕ ਕਾਲੀ ਦੇਵੀ ਮੰਦਿਰ ਵਿਖੇ ਪਾਇਆ ਗਿਆ, ਜਿਸ ਵਿੱਚ ਧਾਰਮਿਕ, ਰਾਜਸੀ, ਸਮਾਜਿਕ ਅਤੇ ਹੋਰ ਖੇਤਰਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਵੱਲੋਂ ਪੁੱਜ ਕੇ ਜਿੱਥੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉਥੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਸ਼ਰਧਾਂਜਲੀ ਸਮਾਰੋਹ ਦੌਰਾਨ ਪੰਜਾਬ ਸਰਕਾਰ ਦੀ ਤਰਫ਼ੋਂ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬਰ ਰਾਜ ਸਭਾ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ  ਜਿੱਥੇ ਵਿਧੂ ਜੈਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉਥੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਵੱਲੋਂ ਕਾਤਲਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਕਰਵਾਈ ਜਾ ਰਹੀ ਹੈ, ਜਿਸ ਤਹਿਤ ਦੋਸ਼ੀ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਸਲਾਖ਼ਾਂ ਵਿੱਚ ਹੋਣਗੇ। ਇਸ ਮੌਕੇ ਉਨ•ਾਂ ਵਿਧੂ ਜੈਨ ਦੀ ਯਾਦ ਵਿੱਚ ਸਥਾਨਕ ਸ਼ਹਿਰ ਵਿੱਚ ਉਸਾਰੀ ਜਾਣ ਵਾਲੀ ਯਾਦਗਾਰ ਲਈ 10 ਲੱਖ ਰੁਪਏ ਦਾ ਚੈੱਕ ਮਲੇਰਕੋਟਲਾ ਦੇ ਐੱਸ. ਡੀ. ਐੱਮ. ਸ੍ਰੀ ਅਮਿਤ ਬੈਂਬੀ ਨੂੰ ਭੇਟ ਕੀਤਾ। ਜਦਕਿ ਇਸ ਤੋਂ ਪਹਿਲਾਂ 25 ਲੱਖ ਰੁਪਏ ਦਾ ਚੈੱਕ ਮ੍ਰਿਤਕ ਦੇ ਘਰ ਪਰਿਵਾਰ ਵਾਲਿਆਂ ਨੂੰ ਸ੍ਰ. ਢੀਂਡਸਾ ਵੱਲੋਂ ਸੌਂਪਿਆ ਗਿਆ। ਸ੍ਰ. ਢੀਂਡਸਾ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼ਹਿਰ ਮਲੇਰਕੋਟਲਾ ਅਤੇ ਇਥੋਂ ਦੇ ਬਾਸ਼ਿੰਦਿਆਂ ਵੱਲੋਂ ਸ਼ਹਿਰ ਅਤੇ ਸੂਬੇ ਦੀ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਾਏ ਯੋਗਦਾਨ ਲਈ ਸਰਾਹਨਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਕੀਤੀ ਜਾ ਰਹੀ ਜਾਂਚ ਵਿੱਚ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਨਅਤਾਂ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ, ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਵਿਧੂ ਜੈਨ ਦੇ ਕਾਤਲਾਂ ਨੂੰ ਕਿਸੇ ਵੀ ਹਾਲ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਾਂਚ ਦੇ ਪੂਰੇ ਹੋਣ ਤੱਕ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਦਾ ਸਹਿਯੋਗ ਕਰਨ। ਸ਼ਰਧਾਂਜਲੀ ਸਮਾਰੋਹ ਨੂੰ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰ. ਇਕਬਾਲ ਸਿੰਘ ਝੂੰਦਾਂ, ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਪਦਮਸ੍ਰੀ ਇਜ਼ਹਾਰ ਆਲਮ, ਸਾਬਕਾ ਵਿਧਾਇਕ ਸ੍ਰੀ ਰਮੇਸ਼ ਸਿੰਗਲਾ, ਬਸਪਾ ਦੇ ਪੰਜਾਬ ਪ੍ਰਧਾਨ ਸ੍ਰ. ਪਰਕਾਸ਼ ਸਿੰਘ ਜੰਡਾਲੀ, ਡਾ. ਕਮਲਜੀਤ ਸਿੰਘ ਟਿੱਬਾ, ਮਹੰਤ ਰਵੀ ਕਾਂਤ, ਸ੍ਰੀ ਦਰਸ਼ਨ ਜੈਨ, ਸ੍ਰੀ ਪਵਨ ਗੁਪਤਾ, ਸ੍ਰੀ ਜੀਵਨ ਗਰਗ ਅਤੇ ਹੋਰਾਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਰੋਹ ਦੌਰਾਨ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਬੇਗਮ ਫਰਜ਼ਾਨਾ ਆਲਮ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗੇ, ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ, ਜ਼ਿਲ•ਾ ਪੁਲਿਸ ਮੁੱਖੀ ਸ੍ਰ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਸ੍ਰ. ਪ੍ਰੀਤਮ ਸਿੰਘ ਜੌਹਲ, ਭਾਜਪਾ ਆਗੂ ਸ੍ਰੀ ਜਤਿੰਦਰ ਕਾਲੜਾ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਕਾਤਲਾਂ ਦੀ ਸੂਹ ਦੇਣ ਵਾਲੇ ਨੂੰ ਜਾਂ ਗ੍ਰਿਫ਼ਤਾਰੀ ਕਰਾਉਣ ਵਾਲੇ ਨੂੰ 5 ਲੱਖ ਰੁਪਏ ਨਕਦ ਇਨਾਮ ਦਾ ਐਲਾਨ ਕੀਤਾ ਹੋਇਆ ਹੈ। ਦੱਸਣਯੋਗ ਹੈ ਕਿ ਮਿਤੀ 30 ਸਤੰਬਰ, 2013 ਦਿਨ ਸੋਮਵਾਰ ਨੂੰ ਸ਼ਹਿਰ ਮਲੇਰਕੋਟਲਾ ਵਿੱਚ ਦਿਨ ਦਿਹਾੜੇ ਵਿਧੂ ਜੈਨ ਪੁੱਤਰ ਨਵਨੀਤ ਕੁਮਾਰ ਜੈਨ ਵਾਸੀ ਮਲੇਰਕੋਟਲਾ ਨੂੰ ਕਿਸੇ ਨਾ ਮਲੂਮ ਵਿਅਕਤੀ/ਵਿਅਕਤੀਆਂ ਵੱਲੋਂ ਅੱਗ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਘਟਨਾ ਸੰਬੰਧੀ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਮੁਕੱਦਮਾ ਨੰਬਰ 139 ਮਿਤੀ 30/09/2013 ਅ ਧ 302,34 ਆਈ. ਪੀ. ਸੀ. ਤਹਿਤ ਦਰਜ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਆਰੰਭ ਦਿੱਤੀ ਸੀ।
ਜ਼ਿਲ•ਾ ਪੁਲਿਸ ਮੁਖੀ ਸਿੱਧੂ ਅਤੇ ਜਾਂਚ ਟੀਮ ਦੀ ਕਾਬਲੀਅਤ ‘ਤੇ ਕੋਈ ਸ਼ੱਕ ਨਹੀਂ-ਢੀਂਡਸਾ
ਸ਼ਰਧਾਂਜਲੀ ਸਮਾਰੋਹ ਦੌਰਾਨ ਕੁਝ ਬੁਲਾਰਿਆਂ ਨੇ ਜਦ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦੇਣ ਦੀ ਮੰਗ ਰੱਖੀ ਤਾਂ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਬੜ•ੇ ਵਿਸ਼ਵਾਸ਼ ਨਾਲ ਕਿਹਾ ਕਿ ਉਨ•ਾਂ ਨੂੰ ਜ਼ਿਲ•ਾ ਪੁਲਿਸ ਮੁਖੀ ਸ੍ਰ. ਮਨਦੀਪ ਸਿੰੰਘ ਸਿੱਧੂ ਅਤੇ ਉਨ•ਾਂ ਦੀ ਟੀਮ ਵਿੱਚ ਪੂਰਨ ਭਰੋਸਾ ਹੈ। ਉਨ•ਾਂ ਕਿਹਾ ਕਿ ਇਸ ਪੁਲਿਸ ਅਫ਼ਸਰ ਨੇ ਤਾਂ ਉਹ ਮਾਮਲੇ ਵੀ ਹੱਲ ਕਰ ਦਿੱਤਾ ਸੀ, ਜਿਸ ਨੂੰ ਸੀ. ਬੀ. ਆਈ. ਵੀ ਸੁਲਝਾਉਣ ਵਿੱਚ ਨਾਕਾਮ ਰਹੀ ਸੀ। ਜ਼ਿਕਰਯੋਗ ਹੈ ਕਿ ਬੀਤੇ ਕੁਝ ਸਾਲ ਪਹਿਲਾਂ ਫਤਹਿਗੜ• ਸਾਹਿਬ ਵਿਖੇ ਇੱਕ ਪਰਿਵਾਰ ਦੇ ਸੱਤ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਸੀ. ਬੀ. ਆਈ. ਵੀ ਸੁਲਝਾਉਣ ਵਿੱਚ ਨਾਕਾਮ ਰਹੀ ਸੀ। ਪਰ ਉਸ ਵੇਲੇ ਦੇ ਸ੍ਰ. ਮਨਦੀਪ ਸਿੰਘ ਸਿੱਧੂ, ਜੋ ਕਿ ਉਸ ਵੇਲੇ ਫਤਹਿਗੜ• ਸਾਹਿਬ ਦੇ ਜ਼ਿਲ•ਾ ਪੁਲਿਸ ਮੁਖੀ ਸਨ, ਨੇ ਆਪਣੀ ਕਾਬਲੀਅਤ ਨਾਲ ਨਾ ਕੇਵਲ ਇਹ ਮਾਮਲਾ ਹੱਲ ਕਰਵਾਇਆ ਸੀ, ਸਗੋਂ ਦੋਸ਼ੀਆਂ ਨੂੰ ਸੈਸ਼ਨ ਕੋਰਟ ਅਤੇ ਹਾਈਕੋਰਟ ਵੱਲੋਂ ਫਾਂਸੀ ਦੀ ਸਜ਼ਾ ਵੀ ਦਿਵਾਈ ਸੀ। ਸ੍ਰ. ਢੀਂਡਸਾ ਨੇ ਕਿਹਾ ਕਿ ਵਿਧੂ ਜੈਨ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਪੰਜਾਬ ਪੁਲਿਸ ਵੱਲੋਂ ਇੱਕ ਏ. ਡੀ. ਜੀ. ਪੀ., ਇੱਕ ਆਈ. ਜੀ., ਦੋ ਡੀ. ਆਈ. ਜੀ. ਅਤੇ ਸੱਤ ਜ਼ਿਲ•ਾ ਪੁਲਿਸ ਮੁਖੀਆਂ ਦੀ ਡਿਊਟੀ ਲਗਾਈ ਗਈ ਹੈ। ਸ੍ਰ. ਢੀਂਡਸਾ ਤੋਂ ਪਹਿਲਾਂ ਹੋਰ ਬੁਲਾਰਿਆਂ ਨੇ ਵੀ ਜ਼ਿਲ•ਾ ਪੁਲਿਸ ਦੀ ਕਾਰਜਕੁਸ਼ਲਤਾ ‘ਤੇ ਭਰੋਸਾ ਪ੍ਰਗਟ ਕੀਤਾ।

Facebook Comment
Project by : XtremeStudioz