Close
Menu

ਵਿਨੀਪੈਗ ‘ਚ ਲਾਪਤਾ ਹੋਈ 11 ਸਾਲਾ ਲੜਕੀ, ਪੁਲਸ ਕਰ ਰਹੀ ਹੈ ਭਾਲ

-- 01 March,2017

ਵਿਨੀਪੈਗ— ਕੈਨੇਡਾ ‘ਚ ਆਏ ਦਿਨ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਤਾਜ਼ਾ ਮਾਮਲਾ ਕੈਨੇਡਾ ਦੇ ਵਿਨੀਪੈਗ ਦਾ, ਜਿੱਥੇ ਇਕ 11 ਸਾਲਾ ਲੜਕੀ ਲਾਪਤਾ ਹੋ ਗਈ ਹੈ। ਵਿਨੀਪੈਗ ਪੁਲਸ ਉਸ ਦੀ ਭਾਲ ਕਰ ਰਹੀ ਹੈ। ਨਤਾਸ਼ਾ ਸ਼ਾਟਿੰਗ ਨਾਂ ਦੀ 11 ਸਾਲਾ ਕੁੜੀ ਬੀਤੇ ਹਫਤੇ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ ਐਤਵਾਰ ਦੀ ਸ਼ਾਮ ਨੂੰ ਵਿਨੀਪੈਗ ਦੇ ਇਕ ਇਲਾਕੇ ‘ਚ ਦੇਖਿਆ ਗਿਆ ਸੀ।ਪੁਲਸ ਨੇ ਉਸ ਦੀ ਪਛਾਣ ਕਰਦੇ ਹੋਏ ਦੱਸਿਆ ਕਿ ਉਸ ਦਾ ਕੱਦ 5 ਫੁੱਟ 2 ਇੰਚ ਹੈ ਅਤੇ ਉਸ ਦਾ ਸਰੀਰ ਪਤਲਾ ਹੈ। ਉਸ ਦੇ ਵਾਲ ਸੁਨਹਿਰੀ ਅਤੇ ਅੱਖਾਂ ਦਾ ਰੰਗ ਭੂਰਾ ਹੈ। ਪੁਲਸ ਨੇ ਦੱਸਿਆ ਕਿ ਉਸ ਨੇ ਕਾਲੇ ਅਤੇ ਸਫੈਦ ਰੰਗ ਜੈਕਟ ਅਤੇ ਬਹੁ-ਰੰਗੀ ਲੈਂਗਿੰਗ ਪਹਿਨੀ ਹੋਈ ਹੈ। ਪੁਲਸ ਨੇ ਲੋਕਾਂ ਨੂੰ ਕਿਹਾ ਹੈ ਕਿ ਜਿਸ ਕਿਸੇ ਨੂੰ ਵੀ ਇਸ ਲਾਪਤਾ ਲੜਕੀ ਬਾਰੇ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਸਾਡੇ ਨਾਲ ਸੰਪਰਕ ਕਾਇਮ ਕਰੇ।

Facebook Comment
Project by : XtremeStudioz