Close
Menu

ਵਿਨੀਪੈੱਗ ਨੇੜੇ ਘਰ ਨੂੰ ਅੱਗ ਲੱਗਣ ਨਾਲ਼ ਚਾਰ ਬੱਚਿਆਂ ਦੀ ਮੌਤ

-- 27 February,2015

ਵਿਨੀਪੈੱਗ , ਵਿਨੀਪੈੱਗ ਦੇ ਸਾਊਥ ਵਾਲੇ ਪਾਸੇ ਇੱਕ ਪੇਂਡੂੰ ਇਲਾਕੇ ਵਿੱਚ ਘਰ ਨੂੰ ਅੱਗ ਲੱਗਣ ਕਾਰਨ ਚਾਰ ਬੱਚਿਆਂ ਦੀ ਦੁੱਖਦਾਈ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਪਿੰਡ ਵਿਨੀਪੈੱਗ ਤੋਂ ਤਕਰੀਬਨ ਇੱਕ ਘੰਟੇ ਦੀ ਦੂਰੀ ਤੇ ਹੈ।
ਇਸ ਫਾਰਮ ਹਾਊਸ ਵਿੱਚ 2 ਬਾਲਗ ਅਤੇ 7 ਬੱਚੇ ਰਹਿੰਦੇ ਸਨ। ਇਹਨਾਂ ਵਿੱਚੋਂ 4 ਬੱਚਿਆਂ ਦੀ ਅੱਗ ਵਿੱਚ ਝੁਲਸ ਜਾਣ ਕਾਰਨ ਮੌਤ ਹੋ ਗਈ ਹੈ, 3 ਬੱਚੇ ਗੁਆਂਢੀ ਦੇ ਘਰ ਹਨ ਅਤੇ ਦੋ ਮਾਪਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਕੇਨ, ਮੈਨੀਟੋਬਾ ਤੋਂ ਆਏ ਫੋਨ ਤੋਂ ਬਾਅਦ ਸਥਾਨਕ ਅੱਗ ਬੁਝਾਊ ਮਹਿਕਮੇ ਦੇ ਮੁਖੀ ਬਰਨਾਰਡ ਸ਼ੈਲਨਬਰਗ ਦੀ ਟੀਮ ਮੌਕੇ ਤੇ ਪਹੁੰਚੀ। ਮੌਰਿਸ ਖ਼ੇਤਰ ਦੇ ਇਸ ਦੋ ਮੰਜ਼ਲਾ ਘਰ ਅੱਗ ਬੁਝਾਊ ਅਮਲੇ ਦੇ ਆਉਣ ਤੱਕ ਅੱਗ ਦੀਆਂ ਲਾਟਾਂ ਦੀ ਲਪੇਟ ਵਿੱਚ ਆ ਚੁੱਕਾ ਸੀ। ਘਰ ਏਨਾ ਗਰਮ ਸੀ ਕਿ ਅਮਲਾ ਵੀ ਘਰ ਦੇ ਅੰਦਰ ਦਾਖਲ ਨਹੀਂ ਹੋ ਸਕਿਆ। ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਅਤੇ ਪ੍ਰੀਵਾਰ ਭਾਰ ਸਦਮੇ ਵਿੱਚ ਹੈ।
ਪਹਿਲਾਂ ਇਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਪਤਾ ਨਹੀਂ ਸੀ। ਘਰ ਵਿੱਚ ਇੱਕ ਤੋਂ ਵੱਧ ਲੋਕ ਸਨ ਪਰ ਕਿੰਨੇ ਬਚੇ ਹਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਸੀ ਲੱਭੀ।
ਇਹ ਘਰ ਕੋਈ 70 ਤੋਂ 80 ਸਾਲ ਪੁਰਾਣਾ ਹੈ। ਇਹ ਫਾਰਮ ਨਹੀਂ ਹੈ ਅਤੇ ਘਰ ਵਿੱਚ ਰਹਿਣ ਵਾਲੇ ਬਾਲਗ ਇਸੇ ਖ਼ੇਤਰ ਵਿੱਚ ਕੰਮ ਕਰਦੇ ਹਨ। ਇਸ ਨੂੰ ਪੇਂਡੂੰ ਇਲਾਕੇ ਦਾ ਦਰਜਾ ਹੈ। ਕੇਨ ਨਾਮ ਦੇ ਖ਼ੇਤਰ ਵਿੱਚ ਆਲੇ ਦੁਆਲੇ ਕੋਈ 10 ਘਰ ਹਨ। ਇੱਕ ਹੋਰ ਅਧਿਕਾਰੀ ਗਰੋਨਿੰਗ ਦਾ ਕਹਿਣਾ ਹੈ ਕਿ ਇਸ ਤੋਂ ਨੇੜੇ ਦਾ ਘਰ ਇੱਕ ਕਿਲੋਮੀਟਰ ਦੂਰ ਹੈ। ਘਰ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੁਝ ਪਤਾ ਨਹੀਂ ਲੱਗਾ ਪਰ ਸ਼ੱਕ ਜਿਤਾਇਆ ਗਿਆ ਹੈ ਕਿ ਇਹ ਬੇਸਬੋਰਡ ਹੀਟਰਸ ਤੋਂ ਸ਼ੁਰੂ ਹੋਈ ਹੋ ਸਕਦੀ ਹੈ। ਇਸ ਦੀ ਜਾਣਕਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਚੇ ਨੇੜੇ ਦੇ ਹੀ ਇਕ ਸਕੂਲ ਵਿੱਚ ਪੜ੍ਹਦੇ ਹਨ।
ਦਾਦੇ ਮੁਤਾਬਿਕ ਮਰਨ ਵਾਲੇ ਬੱਚਿਆਂ ਦੀ ਉਮਰ 2 ਤੋਂ 15 ਸਾਲ ਦੇ ਵਿਚਕਾਰ ਹੈ। ਮਾਪਿਆਂ ਨੇ ਵੀ ਘਰ ਵਿੱਚ ਦਾਖਲ ਹੋ ਕੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰੀ ਧੂੰਏ ਦੇ ਚਲਦਿਆਂ ਉਹ ਵੀ ਘਰ ਅੰਦਰ ਦਾਖਲ ਨਹੀਂ ਹੋ ਸਕੇ। 3 ਬੱਚੇ ਪਹਿਲਾਂ ਹੀ ਬਾਹਰ ਸਨ ਅਤੇ 4 ਅੱਗ ਦੀ ਲਪੇਟ ਵਿੱਚ ਆ ਗਏ।

Facebook Comment
Project by : XtremeStudioz