Close
Menu

ਵਿਮੀ ਰਿਜ ਡੇਅ ‘ਤੇ ਟਰੂਡੋ ਨੇ ਦਿੱਤੀ ਕੈਨੇਡੀਅਨ ਸਿਪਾਹੀਆਂ ਨੂੰ ਸ਼ਰਧਾਂਜਲੀ

-- 09 April,2018

ਓਟਾਵਾ— ਕੈਨੇਡੀਅਨ ਇਤਿਹਾਸ ‘ਚ ਵਿਮੀ ਰਿਜ ਡੇਅ ਨੂੰ ਬਹੁਤ ਹੀ ਸਨਮਾਨ ਤੇ ਮਾਣ ਨਾਲ ਜਾਣਿਆ ਜਾਂਦਾ। ਇਹ ਉਹ ਦਿਨ ਸੀ ਜਦੋਂ ਵਰਲਡ ਵਾਰ-1 ‘ਚ 3,600 ਦੇ ਕਰੀਬ ਕੈਨੇਡੀਅਨਾਂ ਨੇ ਆਪਣੇ ਦੇਸ਼  ਤੇ ਸਰਹੱਦ ਦੀ ਰਾਖੀ ਲਈ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਸ ਘਮਾਸਾਨ ‘ਚ 7,000 ਤੋਂ ਜ਼ਿਆਦਾ ਕੈਨੇਡੀਅਨ ਸਿਪਾਹੀ ਜ਼ਖਮੀ ਹੋਏ ਸਨ। ਇਨ੍ਹਾਂ ਸਿਪਾਹੀਆਂ ਵਲੋਂ ਦਿੱਤੀ ਸ਼ਹਾਦਤ ਦੀ ਯਾਦ ‘ਚ ਇਸ ਦਿਨ ਕੈਨੇਡਾ ‘ਚ ਜਨਤਕ ਛੁੱਟੀ ਹੁੰਦੀ ਹੈ। ਇਸ ਦਿਨ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਦੇਸ਼-ਭਗਤਾਂ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਦੇਸ਼ ਦੀ ਜਨਤਾ ਮੂਰੇ ਰੱਖੇ।ਕੈਨੇਡੀਅਨ ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਬਿਆਨ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅੱਜ ਦੇ ਹੀ ਦਿਨ, 101 ਸਾਲ ਪਹਿਲਾਂ, ਕੈਨੇਡੀਅਨ ਕਾਰਪੋਰੇਸ਼ਨ ਦੀਆਂ ਚਾਰ ਡਿਵੀਜਨਾਂ ਮਿਲ ਕੇ ਕੈਨੇਡਾ ਲਈ ਲੜੀਆਂ ਸਨ। ਇਹ ਡਿਵੀਜਨਾਂ ਕੈਨੇਡਾ ਦੇ ਚਾਰਾਂ ਕੋਨਿਆਂ ਤੋਂ ਆਈਆਂ ਸਨ ਤੇ ਇਨ੍ਹਾਂ ‘ਚ ਫ੍ਰੈਂਕੋਫੋਨ, ਐਂਗਲੋਫੋਨ, ਨਿਊ ਕੈਨੇਡੀਅਨਸ ਤੇ ਇੰਡੀਜੀਨੀਅਸ ਪੀਲਸ ਡਿਵੀਜਨ ਸ਼ਾਮਲ ਸਨ। ਅੱਜ ਦੇ ਹੀ ਦਿਨ ਉਹ ਸਾਰੇ ਇੱਕਠੇ ਹੋਏ ਤੇ ਉਹ ਹਾਸਲ ਕੀਤਾ, ਜੋ ਕੋਈ ਵੀ ਸੰਯੁਕਤ ਫੌਜ ਹਾਸਲ ਨਹੀਂ ਕਰ ਸਕੀ ਸੀ ਤੇ ਉਨ੍ਹਾਂ ਨੇ ਆਪਣੇ ਦੇਸ਼ ਨੂੰ ਪ੍ਰਭਾਸ਼ਿਤ ਕੀਤਾ।
ਉਨ੍ਹਾਂ ਕਿਹਾ ਕਿ ਇਸ ਜੰਗ ਨੇ ਵਿਮੀ ਰਿਜ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਸੀ ਪਰ ਇਥੋਂ ਦੇ ਬਹਾਦਰ ਸਿਪਾਹੀ ਉਦੋਂ ਤੱਕ ਨਹੀਂ ਰੁਕੇ ਜਦੋਂ ਤੱਕ ਕਿ ਉਨ੍ਹਾਂ ਨੇ ਜਿੱਤ ਨੂੰ ਆਪਣੀ ਝੋਲੀ ਨਹੀਂ ਪਾ ਲਿਆ। ਉਨ੍ਹਾਂ ਕਿਹਾ ਕਿ ਵਿਮੀ ਰਿਜ ਦੀ ਲੜਾਈ ਮਹਾਨ ਨਿਰਣਾਇਕ ਜੰਗ ਸੀ, ਕਿਉਂਕਿ ਇਹ ਕੈਨੇਡੀਅਨਾਂ ਵਲੋਂ ਬਹੁਤ ਮਹਿੰਗੇ ਮੁੱਲ ‘ਤੇ ਹਾਸਲ ਕੀਤੀ ਜਿੱਤ ਸੀ। ਇਸ ਲੜਾਈ ‘ਚ 3,600 ਦੇ ਕਰੀਬ ਕੈਨੇਡੀਅਨ ਸਿਪਾਹੀਆਂ ਨੇ ਆਪਣੀ ਜਾਨ ਦੇਸ਼ ਲਈ ਦੇ ਦਿੱਤੀ ਤੇ 7,000 ਤੋਂ ਜ਼ਿਆਦਾ ਸਿਪਾਹੀ ਇਸ ਜੰਗ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। 
ਇਸ ਤਿੰਨ ਦਿਨ ਚੱਲੀ ਲੜਾਈ ‘ਚ ਉਨ੍ਹਾਂ ਸਿਪਾਹੀਆਂ ਨੇ ਆਪਣੇ ਆਪ ਨੂੰ ਇਕ ਉੱਚ ਸ਼ਕਤੀ ਸਾਬਿਤ ਕੀਤਾ ਸੀ। ਟਰੂਡੋ ਨੇ ਕਿਹਾ ਕਿ ਇਸ ਦਿਨ ਅਸੀਂ ਉਨ੍ਹਾਂ ਮਹਾਨ ਸਿਪਾਹੀਆਂ ਨੂੰ ਯਾਦ ਕਰਦੇ ਹਾਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜਿਨ੍ਹਾਂ ਨੇ ਮੁਸ਼ਕਲ ਦੇ ਸਮੇਂ ਦੇਸ਼ ਦੀ ਸੇਵਾ ਕੀਤੀ। ਸਾਡੇ ਦੇਸ਼ ਦੀਆਂ ਔਰਤਾਂ ਤੇ ਪੁਰਸ਼ਾਂ ਨੇ ਵਰਦੀ ‘ਚ ਸਾਨੂੰ ਬਹੁਤ ਕੁਝ ਦਿੱਤਾ ਹੈ। ਅਸੀਂ ਉਨ੍ਹਾਂ ਦਾ ਅਟੱਲ ਆਦਰ ਤੇ ਸ਼ੁਕਰੀਆ ਕਰਦੇ ਹਾਂ ਪਰ ਏਦਾਂ ਨਾ ਹੋਵੇ ਕਿ ਅਸੀਂ ਉਨ੍ਹਾਂ ਨੂੰ ਭੁੱਲ ਜਾਈਏ।

Facebook Comment
Project by : XtremeStudioz