Close
Menu

ਵਿਰਾਟ ਨੇ ਸਾਡੇ ਕੋਲੋਂ ਮੈਚ ਖੋਹਿਆ : ਬੈਲੀ

-- 17 October,2013

ਜੈਪੁਰ,17 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਆਸਟ੍ਰੇਲੀਆਈ ਕਪਤਾਨ ਜਾਰਜ ਬੈਲੀ ਨੇ ਭਾਰਤ ਹੱਥੋਂ ਦੂਜੇ ਵਨਡੇ ‘ਚ ਮਿਲੀ ਜ਼ਬਰਦਸਤ ਹਾਰ ਦੀ ਸਭ ਤੋਂ ਵੱਡੀ ਵਜ੍ਹਾ ਮੇਜ਼ਬਾਨ ਟੀਮ ਦੇ ਯੁਵਾ ਬੱਲੇਬਾਜ਼ ਵਿਰਾਟ ਕੋਹਲੀ ਨੂੰ ਦੱਸਿਆ ਹੈ। ਆਸਟ੍ਰੇਲੀਆ ਦੀਆਂ 360 ਦੌੜਾਂ ਦੇ ਬਾਵਜੂਦ ਭਾਰਤ ਹੱਥੋਂ ਬੁੱਧਵਾਰ ਨੂੰ 9 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਬੈਲੀ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਭਾਰਤੀ ਬੱਲੇਬਾਜ਼ ਵਿਰਾਟ ਦੀ ਧਮਾਕਾਖੇਜ਼ ਪਾਰੀ ਦੇ ਬਾਅਦ ਸਾਰਾ ਗੇਮ ਹੀ ਬਦਲ ਗਿਆ। ਉਨ੍ਹਾਂ ਨੇ ਕਿਹਾ ਕਿ ਵਿਰਾਟ ਦੇ ਮੈਦਾਨ ‘ਤੇ ਆਉਂਦੇ ਹੀ ਮੈਨੂੰ ਲੱਗਾ ਸੀ ਕਿ ਹੁਣ ਸਾਡੇ ਹੱਥੋਂ ਮੈਚ ਨਿਕਲ ਗਿਆ ਹੈ। ਵਿਰਾਟ ਨੇ ਪਹਿਲੀ ਹੀ ਗੇਂਦ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਨੂੰ ਇਕ ਵੀ ਅਜਿਹਾ ਮੌਕਾ ਨਹੀਂ ਦਿੱਤਾ ਜਿਸ ਨਾਲ ਸਾਨੂੰ ਲੱਗੇ ਕਿ ਅਸੀਂ ਮੁਕਾਬਲੇ ‘ਚ ਵਾਪਸੀ ਕਰ ਸਕਦੇ ਹਾਂ। ਭਾਰਤੀ ਟੀਮ ਨੇ ਵਧੀਆ ਕ੍ਰਿਕਟ ਖੇਡੀ। ਆਸਟ੍ਰੇਲੀਆਈ ਕਪਤਾਨ ਨੇ ਭਾਰਤ ਦੀ ਜਿੱਤ ਲਈ ਬੱਲੇਬਾਜ਼ਾਂ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਤਿੰਨ੍ਹਾਂ ਦੀ ਪ੍ਰਸ਼ੰਸਾ ਕੀਤੀ ਪਰ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਹੱਥੋਂ ਮੈਚ ਖੋਹਣ ਵਾਲਾ ਇਕੱਲਾ ਵਿਰਾਟ ਹੀ ਸੀ। ਬੱਲੇਬਾਜ਼ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤੀ ਟੀਮ ਹੁਣ ਵਨਡੇ ‘ਚ ਵੀ ਵਧੀਆ ਹੋ ਗਈ ਹੈ। ਉਨ੍ਹਾਂ ਕੋਲ ਬਹੁਤ ਹੀ ਮਜ਼ਬੂਤ ਬੱਲੇਬਾਜ਼ੀ ਕ੍ਰਮ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਚੋਟੀ 7 ਬੱਲੇਬਾਜ਼ ਵਨਡੇ ਲਈ ਬਿਲਕੁਲ ਸਹੀ ਹਨ। ਹਾਲਾਂਕਿ ਬੈਲੀ ਨੇ ਹੁਣ ਦੋਹਾਂ ਟੀਮਾਂ ਦੇ ਸੀਰੀਜ਼ ‘ਚ 1-1 ਨਾਲ ਬਰਾਬਰੀ ਆਉਣ ‘ਤੇ ਕਿਹਾ ਕਿ ਉਹ ਇਸ ਹਾਰ ਨਾਲ ਬਹੁਤ ਚਿੰਤਤ ਨਹੀਂ ਹਨ ਕਿਉਂਕਿ ਅਜੇ ਉਨ੍ਹਾਂ ਨੇ ਪੰਜ ਮੈਚ ਹੋਰ ਖੇਡਣੇ ਹਨ।

Facebook Comment
Project by : XtremeStudioz