Close
Menu

ਵਿਰਾਟ, ਸ਼ਿਖਰ ਤੇ ਪੁਜਾਰਾ ‘ਚ ਬਹੁਤ ਪ੍ਰਤਿਭਾ ਹੈ : ਲਕਸ਼ਮਣ

-- 03 October,2013

ਨਵੀਂ ਦਿੱਲੀ,3 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਸਾਬਕਾ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਨੌਜਵਾਨ ਬੱਲੇਬਾਜ਼ਾਂ ਵਿਰਾਟ ਕੋਹਲੀ, ਸ਼ਿਖਰ ਧਵਨ ਤੇ ਚੇਤੇਸ਼ਵਰ ਪੁਜਾਰਾ ਵਿਚ ਅਜਿਹੀ ਪ੍ਰਤਿਭਾ ਹੈ ਕਿ ਉਹ ਟੈਸਟ ਟੀਮ ਵਿਚ ਦਿੱਗਜ ਖਿਡਾਰੀਆਂ ਦੀ ਜਗ੍ਹਾ ਬਾਖੂਬੀ ਨਾਲ ਭਰ ਸਕਦੇ ਹਨ।ਲਕਸ਼ਮਣ ਨੇ ਕਿਹਾ, ”ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਟੀਮ ਇੰਡੀਆ ਵਿਚ ਜਿਹੜੇ ਨੌਜਵਾਨ ਖਿਡਾਰੀ ਆ ਰਹੇ ਹਨ, ਉਹ ਪੁਰਾਣੇ ਦਿੱਗਜਾਂ ਦੀ ਵਿਰਾਸਤ ਨੂੰ ਅੱਗੇ ਲਿਜਾਣ ਵਿਚ ਸਮਰੱਥ ਹਨ।”
ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਲਕਸ਼ਮਣ ਨੇ ਖਾਸ ਤੌਰ ‘ਤੇ ਵਿਰਾਟ, ਸ਼ਿਖਰ ਤੇ ਪੁਜਾਰਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਿਚ ਅਦਭੁੱਤ ਪ੍ਰਤਿਭਾ ਹੈ ਤੇ ਇਹ ਟੈਸਟ ਟੀਮ ‘ਚ ਲੀਜੈਂਡਸ ਦਾ ਸਥਾਨ ਲੈਣ ਦੇ ਸਮਰੱਥ ਹਨ।

Facebook Comment
Project by : XtremeStudioz