Close
Menu

ਵਿਰੋਧੀ ਧਿਰ ਦੀ ਅਸਤੀਫੇ ਦੀ ਮੰਗ ‘ਤੇ ਸੁਸ਼ਮਾ ਨੇ ਕਿਹਾ- ਮੈਂ ਬਹਿਸ ਲਈ ਮੈਂ ਤਿਆਰ ਹਾਂ

-- 22 July,2015

ਨਵੀਂ ਦਿੱਲੀ, 22 ਜੁਲਾਈ-ਲੋਕਸਭਾ ‘ਚ ਅੱਜ ਭਾਰੀ ਹੰਗਾਮੇ ਵਿਚਕਾਰ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਕਿਹਾ ਕਿ ਉਹ ਬਹਿਸ ਲਈ ਤਿਆਰ ਹਨ। ਵਿਰੋਧੀ ਧਿਰ ਨੇ ਕਿਹਾ ਕਿ ਇਸ ਮਾਮਲੇ ‘ਚ ਸਿਰਫ ਚਰਚਾ ਨਾਲ ਕੁਝ ਨਹੀਂ ਹੋਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਕਾਂਗਰਸ ਨੇ ਅੱਜ ਸੰਸਦ ਕੰਪਲੈਕਸ ‘ਚ ਧਰਨਾ ਪ੍ਰਦਰਸ਼ਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੀ ਅਗਵਾਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕਰਨਗੇ। ਮਾਨਸੂਨ ਇਜਲਾਸ ਦੇ ਪਹਿਲੇ ਦਿਨ ਲਲਿਤ ਮੋਦੀ ਪ੍ਰਕਰਨ ਨੂੰ ਲੈ ਕੇ ਵਿਰੋਧੀ ਧਿਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਅਸਤੀਫੇ ‘ਤੇ ਅੜ ਗਿਆ।

Facebook Comment
Project by : XtremeStudioz