Close
Menu

ਵਿਰੋਧ ਦੇ ਬਾਵਜੂਦ ਕਰਾਚੀ ਦੀ ਸੈਂਟਰਲ ਜੇਲ ‘ਚ ਸ਼ਫਕਤ ਹੁਸੈਨ ਨੂੰ ਦਿੱਤੀ ਗਈ ਫਾਂਸੀ

-- 04 August,2015

ਕਰਾਚੀ— ਮਨੁੱਖੀ ਅਧਿਕਾਰ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਅਗਵਾ ਅਤੇ ਹੱਤਿਆ ਦੇ ਦੋਸ਼ੀ ਸ਼ਫਕਤ ਹੁਸੈਨ ਨੂੰ ਮੰਗਲਵਾਰ ਸਵੇਰੇ ਕਰਾਚੀ ਦੀ ਸੈਂਟਰਲ ਜੇਲ ‘ਚ ਫਾਂਸੀ ਦੇ ਦਿੱਤੀ ਗਈ। ਇਕ ਸਾਲ ‘ਚ ਚਾਰ ਵਾਰ ਉਸ ਦੀ ਫਾਂਸੀ ਟਾਲੀ ਗਈ ਸੀ। ਸ਼ਫਕਤ ਨੂੰ 7 ਸਾਲਾ ਬੱਚੇ ਨੂੰ ਅਗਵਾ ਕਰਨ ਅਤੇ ਹੱਤਿਆ ਦੇ ਦੋਸ਼ ‘ਚ 2004 ‘ਚ ਗ੍ਰਿਫਤਾਰ ਕੀਤਾ ਗਿਆ ਸੀ। ਦੇਸ਼ ਦੀਆਂ ਸਾਰੀਆਂ ਅਦਾਲਤਾਂ ਨੇ ਸ਼ਫਕਤ ਦੀ ਮੁਆਫੀ ਪਟੀਸ਼ਨ ਨੂੰ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਦੇ ਵਕੀਲ ਨੇ ਗ੍ਰਿਫਤਾਰੀ ਦੇ ਸਮੇਂ ਉਸ ਦੇ ਨਾਬਾਲਗ ਹੋਣ ਦਾ ਹਵਾਲਾ ਦੇ ਕੇ ਸੁਪਰੀਮ ਕੋਰਟ ‘ਚ ਦੁਬਾਰਾ ਪਟੀਸ਼ਨ ਦਾਖਲ ਕੀਤੀ ਪਰ ਅਦਾਲਤ ਨੇ ਉਸ ਨੂੰ ਰੱਦ ਕਰ ਦਿੱਤਾ ਸੀ।

Facebook Comment
Project by : XtremeStudioz