Close
Menu

ਵਿਵਾਦਪੂਰਨ ਟੀ-20 ਲੀਗ ਫਿਰ ਸ਼ੁਰੂ ਕਰੇਗਾ ਬੰਗਲਾਦੇਸ਼

-- 14 May,2015

ਢਾਕਾ, ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ ‘ਤੇ ਸ਼ੁਰੂ ਕੀਤੀ ਗਈ ਟੀ-20 ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.) ਮੈਚ ਫਿਕਸਿੰਗ ਵਰਗੇ ਸਾਰੇ ਵਿਵਾਦਾਂ ਵਿਚ ਫਸਣ ਕਾਰਨ ਦੋ ਸਾਲ ਦੀ ਮੁਅੱਤਲੀ ਦੇ ਬਾਅਦ ਫਿਰ ਇਕ ਵਾਰ ਬਹਾਲ ਹੋ ਸਕਦੀ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਇਸ ਸਾਲ ਦਸੰਬਰ ਤਕ ਇਸ ਲੀਗ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬੋਰਡ ਨੇ ਬੁੱਧਵਾਰ ਨੂੰ ਸਾਲ 2012 ਵਿਚ ਅਨਿਸ਼ਚਿਤਕਾਲ ਲਈ ਮੁਅੱਤਲ ਕੀਤੀ ਗਈ ਇਸ ਲੀਗ ਨੂੰ ਫਿਰ ਤੋਂ ਸ਼ੁਰੂ ਕਰਨ ਨੂੰ ਲੈ ਕੇ ਜਾਣਕਾਰੀ ਦਿੱਤੀ। ਦੋ ਸਾਲ ਪਹਿਲਾਂ ਲੀਗ ਦੇ ਦੂਜੇ ਸੈਸ਼ਨ ਵਿਚ ਬੰਗਲਾਦੇਸ਼ ਦੇ ਸਾਬਕਾ ਕਪਤਾਨ ਮੁਹੰਮਦ ਅਸ਼ਰਫੁਲ ਤੇ 4 ਹੋਰਨਾਂ ਖਿਡਾਰੀਆਂ ਦੇ ਮੈਚ ਫਿਕਸਿੰਗ ਵਿਚ ਸ਼ਾਮਲ ਹੋਣ ਤੋਂ ਬਾਅਦ ਲੀਗ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਟੂਰਨਾਮੈਂਟ ਸਕੱਤਰ ਇਸਮਾਇਲ ਹੈਦਰ ਨੇ ਇੱਥੇ ਕਿਹਾ ਕਿ ਪਿਛਲੇ ਸੈਸ਼ਨਾਂ ਵਿਚ ਬੀ. ਪੀ. ਐੱਲ. ਵਿਚ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਪਰ ਹੁਣ ਅਸੀਂ ਇਨ੍ਹਾਂ ਗੱਲਾਂ ਤੋਂ ਹਟ ਕੇ ਅੱਗੇ ਵਧਣ ‘ਤੇ ਵਿਚਾਰ ਕਰ ਲਿਆ ਹੈ। ਅਸੀਂ ਇਸ ਟੂਰਨਾਮੈਂਟ ਨੂੰ ਦੁਬਾਰਾ ਸ਼ੁਰੂ ਕਰਨ ‘ਤੇ ਵਿਚਾਰ ਕਰ ਰਹੇ ਹਾਂ। ਫਿਲਹਾਲ ਸਾਡੇ ਦੇਸ਼ ਵਿਚ ਅਜੇ ਕੋਈ ਘਰੇਲੂ ਟੀ-20 ਟੂਰਨਾਮੈਂਟ ਨਹੀਂ ਹੈ, ਅਜਹਿ ਵਿਚ ਬੀ. ਪੀ. ਐੱਲ. ਸਹੀ ਬਦਲ ਹੋਵੇਗਾ।

Facebook Comment
Project by : XtremeStudioz