Close
Menu

ਵਿਸ਼ਵ ਅਰਥ ਵਿਵਸਥਾ ਦੇ ਚਮਕਦਾਰ ਸਥਾਨਾਂ ਵਿਚੋਂ ਇਕ ਹੈ ਭਾਰਤ- ਆਈ.ਐਮ.ਐਫ

-- 06 September,2015

ਅੰਕਾਰਾ, 6 ਸਤੰਬਰ – ਚੀਨੀ ਅਰਥ ਵਿਵਸਥਾ ‘ਚ ਮੰਦੀ ਨਾਲ ਵਿਸ਼ਵ ਬਾਜ਼ਾਰ ਦੇ ਪ੍ਰਭਾਵਿਤ ਹੋਣ ਦੇ ਖ਼ਦਸ਼ੇ ਵਿਚਕਾਰ ਜੀ-20 ਸਮੂਹ ਦੇ ਵਿੱਤ ਮੰਤਰੀਆਂ ਦੀ ਦੋ ਦਿਨਾਂ ਬੈਠਕ ਇਥੇ ਸ਼ੁਰੂ ਹੋਈ ਹੈ ਇੰਟਰਨੈਸ਼ਨਲ ਮੋਨੇਟਰੀ ਫ਼ੰਡ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਅਰਥਵਿਵਸਥਾ ਦੇ ਕੁਝ ਚਮਕਦਾਰ ਸਥਾਨਾਂ ਵਿਚੋਂ ਇਕ ਹੈ। ਆਈ.ਐਮ.ਐਫ. ਪ੍ਰਮੁੱਖ ਕ੍ਰਿਸਟੀਨ ਲਗਾਰਡੇ ਨੇ ਇਹ ਟਿੱਪਣੀ ਜੀ-20 ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਬੈਠਕ ‘ਚ ਕੀਤੀ। ਇਸ ਬੈਠਕ ‘ਚ ਦੱਖਣੀ ਕੋਰੀਆ, ਆਸਟਰੇਲੀਆ, ਚੀਨ ਤੇ ਅਮਰੀਕਾ ਦੇ ਨੀਤੀ ਨਿਰਮਾਤਾ ਵੀ ਮੌਜੂਦ ਸਨ। ਇਸ ਵਿਚਕਾਰ ਚੀਨ ਨੇ ਜੀ-20 ਦੇ ਹੋਰ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਸ ਦੀ ਅਰਥ ਵਿਵਸਥਾ ਡਿਗੀ ਨਹੀਂ ਹੈ ਤੇ ਉਹ ਹੋਲੀ ਗਤੀ ਨਾਲ ਅੱਗੇ ਵੱਧ ਰਹੀ ਹੈ।

Facebook Comment
Project by : XtremeStudioz