Close
Menu

ਵਿਸ਼ਵ ਕਬੱਡੀ ਕੱਪ ‘ਚ ਕੀਨੀਆ, ਕੈਨੇਡਾ, ਡੈਨਮਾਰਕ (ਔਰਤ ਵਰਗ) ਅਤੇ ਪਾਕਿਸਤਾਨ ਜੇਤੂ ਰਹੇ

-- 06 December,2013

18.jpgਅੰਮ੍ਰਿਤਸਰ,6 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਸਰਕਾਰ ਦੇ ਪ੍ਰਬੰਧਾਂ ਹੇਠ ਖੇਡੇ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਪੰਜਵੇਂ ਦਿਨ ਅੱਜ ਇੱਥੇ ਪਹਿਲੇ ਮੈਚ ਵਿਚ ਕੀਨੀਆ ਦੇ ਖਿਡਾਰੀ ਅਰਜਨਟੀਨਾ ਟੀਮ ‘ਤੇ ਭਾਰੀ ਰਹੇ ਅਤੇ ਉਨ੍ਹਾਂ ਨੇ 55 ਅੰਕ ਹਾਸਲ ਕਰ ਕੇ ਇਹ ਮੁਕਾਬਲਾ ਜਿੱਤ ਲਿਆ ਜਦੋਂ ਕਿ ਅਰਜਨਟੀਨਾ ਦੀ ਟੀਮ ਮੈਚ ਖਤਮ ਹੋਣ ਤੱਕ ਸਿਰਫ 37 ਅੰਕ ਹੀ ਬਣਾ ਸਕੀ। ਚੌਥੇ ਪਰਲਜ਼ ਵਿਸ਼ਵ ਕਬੱਡੀ ਕੱਪ ਵਿਚ ਅੱਜ ਸ਼੍ਰੀ ਗੁਰੂ ਨਾਨਕ ਖੇਡ ਸਟੇਡੀਅਮ ਵਿਚ ਕਬੱਡੀ ਦੇ ਪ੍ਰੇਮੀਆਂ ਦੇ ਵੱਡੀ ਗਿਣਤੀ ਇਕੱਠ ਦਰਮਿਆਨ ਖੇਡੇ ਗਏ ਇਸ ਮੈਚ ਵਿਚ ਸ਼ੁਰੂ ਤੋਂ ਹੀ ਕੀਨੀਆ ਦੇ ਖਿਡਾਰੀਆਂ ਨੇ ਹਮਲਾਵਰ ਰੁਖ ਅਪਣਾਇਆ ਅਤੇ ਪਹਿਲੇ ਅੱਧ ਤੱਕ 20 ਦੇ ਮੁਕਾਬਲੇ 29 ਅੰਕ ਹਾਸਲ ਕਰ ਕੇ ਵੱਡੀ ਲੀਡ ਪ੍ਰਾਪਤ ਕਰ ਲਈ। ਹਾਲਾਂਕਿ ਮੈਚ ਦਾ ਪਹਿਲਾਂ ਅੰਕ ਅਰਜਨਟੀਨਾ ਦੇ ਉਪ ਕਪਤਾਨ ਅਲੈਗਜੈਂਡਰੋ ਨੇ ਹਾਸਲ ਕੀਤਾ ਪਰ ਉਸ ਤੋਂ ਬਾਅਦ ਕੀਨੀਆ ਦੇ ਖਿਡਾਰੀ ਲਗਾਤਾਰ ਹਾਵੀ ਹੁੰਦੇ ਗਏ ਅਤੇ ਸਾਈਮਨ ਅਰੋਂਡੋਂ ਅਤੇ ਹੋਰ ਖਿਡਾਰੀਆਂ ਦੀ ਸ਼ਾਨਦਾਰ ਖੇਡ ਦੇ ਬਦੋਲਤ ਉਨ੍ਹਾਂ ਨੇ ਮੈਚ ਦਾ ਪਾਸਾ ਆਪਣੇ ਪੱਖ ਵਿਚ ਪਲਟ ਲਿਆ। ਇਸ ਦੌਰਾਨ ਅਰਜਨਟੀਨਾ ਦਾ ਖਿਡਾਰੀ ਅਲੈਗਜੈਂਡਰੋ ਸੱਟ ਲੱਗਣ ਕਰ ਕੇ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੈਦਾਨ ‘ਚੋਂ ਬਾਹਰ ਜਾਣਾ ਪਿਆ। ਉਸ ਵੇਲੇ ਤੱਕ ਕੀਨੀਆ 35 ਅੰਕ ਹਾਸਲ ਕਰ ਚੁਕਿਆ ਸੀ। ਅਲੈਗਜੈਂਡਰੋ ਦੀ ਗੈਰ-ਮੌਜੂਦਗੀ ਦਾ ਅਰਜਨਟੀਨਾ ਨੂੰ ਭਾਰੀ ਖਮਿਆਜ਼ਾ ਭੁਗਤਣਾ ਪਿਆ ਅਤੇ ਉਹ ਮੈਚ ਵਿਚ ਵਾਪਸੀ ਨਹੀਂ ਕਰ ਸਕੇ। ਹਾਲਾਂਕਿ ਇਸ ਦੌਰਾਨ ਜਾਜਰ ਬਰੂਨੋ ਅਤੇ ਮੈਕਸੀ ਜੀ ਨੇ ਪੂਰੀ ਵਾਹ ਲਾਈ ਪਰ ਕੀਨੀਆ ਦੇ ਖਿਡਾਰੀਆਂ ਦੀ ਚੁਸਤੀ ਫੁਰਤੀ ਅਤੇ ਮਜ਼ਬੂਤੀ ਦੇ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ।  ਕਬੱਡੀ ਕੱਪ ਦੇ ਅੱਜ ਦੇ ਖੇਡੇ ਜਾ ਰਹੇ ਆਖਰੀ ਚੌਥੇ ਮੁਕਾਬਲੇ ‘ਚ ਪਾਕਿਸਤਾਨ ਨੇ 70-13 ਦੇ ਵੱਡੇ ਅੰਤਰ ਨਾਲ ਸਿਅਰਾ ਲਿਓਨ ਨੂੰ ਦਿੱਤੀ ਮਾਤ।

Facebook Comment
Project by : XtremeStudioz