Close
Menu

ਵਿਸ਼ਵ ਕਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਕੀਨੀਆ ਦਾ ਦਬਦਬਾ

-- 29 March,2015

ਪੇੲੀਚਿੰਗ, ਇੱਥੇ ਵਿਸ਼ਵ ਕਰਾਸ ਕੰਟਰੀ ਚੈਂਪੀਅਨਸ਼ਿਪ ਦੇ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ ਵਿੱਚ ਕੀਨੀਆ ਦਾ ਦਬਦਬਾ ਰਿਹਾ। ਕੀਨੀਆ ਦੀ 19 ਸਾਲਾ ਐਗਨੇਸ ਟਿਰੋਪ ਅਤੇ ਜੈਫਰੀ ਕਿਪਸਾਂਗ ਨੇ ਆਪਣੇ ਪਹਿਲੇ ਖ਼ਿਤਾਬ ਜਿੱਤੇ।
ਗੁਆਂਗਯਾਂਗ ਵਿੱਚ 8,010 ਮੀਟਰ ਦੌਡ਼ ਟਿਰੋਪ ਨੇ 26 ਮਿੰਟ ਤੇ ਇਕ ਸਕਿੰਟ ਨਾਲ ਜਿੱਤੀ, ਜਦੋਂ ਕਿ ਇਥੋਪੀਆ ਦੀ ਸੇਨਬੇਰੇ ਟੇਫਰੀ ਦੂਜੇ ਸਥਾਨ ੳੁਤੇ ਰਹੀ।
ਹਾਫ ਮੈਰਾਥਨ ਦੇ ਮਾਹਿਰ ਕਿਪਸਾਂਗ ਨੇ 34.52 ਮਿੰਟਾਂ ਦੇ ਸਮੇਂ ਨਾਲ ਜਿੱਤ ਦਰਜ ਕੀਤੀ, ਜਦੋਂ ਕਿ ਬੇਦਨ ਮੁਚੀਰੀ ੳੁਸ ਤੋਂ ਅੱਠ ਸਕਿੰਟ ਵੱਧ ਸਮਾਂ ਲੈ ਕੇ ਦੂਜੇ ਸਥਾਨ ੳੁਤੇ ਰਿਹਾ।

Facebook Comment
Project by : XtremeStudioz