Close
Menu

ਵਿਸ਼ਵ ਕੱਪ ’ਚ ਟਾਸ ਲਈ ਵਰਤੇ ਸਿੱਕੇ ਹੋਣਗੇ ਨਿਲਾਮ

-- 23 March,2015

ਵਲਿੰਗਟਨ,  ਆਈਸੀਸੀ ਵਿਸ਼ਵ ਭਰ ਦੇ ਕ੍ਰਿਕਟ ਪ੍ਰੇਮੀਆਂ ਨੂੰ 2015 ਵਿਸ਼ਵ ਕੱਪ ਦੇ ਇਤਿਹਾਸ ਦਾ ਹਿੱਸਾ ਬਣਨ ਦਾ ਮੌਕਾ ਦੇ ਰਹੀ ਹੈ। ਆਈਸੀਸੀ ਨੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਸਾਂਝੀ ਮੇਜ਼ਬਾਨੀ ਵਿੱਚ ਹੋ ਰਹੇ ਇਸ ਟੂਰਨਾਮੈਂਟ ਦੇ ਸਾਰੇ 49 ਮੈਚਾਂ ਵਿੱਚ ਟਾਸ ਲਈ ਵਰਤੇ ਗਏ ਸਿੱਕਿਆਂ ਦੀ ਨਿਲਾਮੀ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕੁਆਰਟਰ ਫਾਈਨਲਜ਼, ਸੈਮੀ ਫਾਈਨਲਜ਼ ਅਤੇ ਫਾਈਨਲ ਵਿੱਚ ਵਰਤੀਆਂ ਜਾਣ ਵਾਲੀਆਂ ਗੇਂਦਾਂ ਵੀ ਨਿਲਾਮੀ ਦਾ ਹਿੱਸਾ ਹੋਣਗੀਆਂ। ਚਾਹਵਾਨ ‘ਡਬਲਿਊਡਬਲਿਊਡਬਲਿਊ.ਆਈਸੀਸੀ-ਸ਼ਾਪ.ਕਾਮ’ ਰਾਹੀਂ ਬੋਲੀ ਲਗਾ ਸਕਣਗੇ।

Facebook Comment
Project by : XtremeStudioz