Close
Menu

ਵਿਸ਼ਵ ਕੱਪ ’ਚ ਦੋਹਰਾ ਸੈਂਕੜਾ ਜੜਨ ਵਾਲਾ ਪਹਿਲਾ ਬੱਲੇਬਾਜ਼ ਬਣਿਆ ਗੇਲ

-- 24 February,2015

ਕੈਨਬਰਾ: ਵੈਸਟ ਇੰਡੀਜ਼ ਦੇ ਵਿਸਫੋਟਕ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਅੱਜ ਇਥੇ ਜ਼ਿੰਬਾਬਵੇ ਖਿਲਾਫ 215 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਕਈ ਨਵੇਂ ਰਿਕਾਰਡ ਬਣਾ ਦਿੱਤੇ ਹਨ। ਉਹ ਇਕ-ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਜੜਨ ਵਾਲਾ ਚੌਥਾ ਅਤੇ ਵਿਸ਼ਵ ਕੱਪ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਮਾਰਲਿਨ ਸੈਮੂਅਲਜ਼ ਨਾਲ ਮਿਲ ਕੇ ਵਨ-ਡੇਅ ਮੈਚ ਵਿਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ 16 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ। ਗੇਲ ਨੇ ਆਪਣੀ 142 ਗੇਂਦਾਂ ਦੀ ਪਾਰੀ ਵਿੱਚ ਦਸ ਚੌਕੇ ਤੇ 16 ਛੱਕੇ ਲਗਾਏ। ਗੇਲ ਤੋਂ ਪਹਿਲਾਂ ਭਾਰਤ ਦੇ ਸਚਿਨ ਤੇਂਦੁਕਰ (ਨਾਬਾਦ 200 ਦੌੜਾਂ), ਵੀਰੇਂਦਰ ਸਹਿਵਾਗ (214 ਦੌੜਾਂ) ਅਤੇ ਰੋਹਿਤ ਸ਼ਰਮਾ (209 ਤੇ 264 ਦੌੜਾਂ) ਨੇ ਇਕ-ਰੋਜ਼ਾ ਕੌਮਾਂਤਰੀ ਕ੍ਰਿਕਟ ’ਚ ਦੋਹਰੇ ਸੈਂਕੜੇ ਲਗਾਏ ਹਨ। ਭਾਰਤ ਦੇ ਰੋਹਿਤ ਅਤੇ ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਜ਼ ਬਾਅਦ ਇਕ ਪਾਰੀ ’ਚ 16 ਛੱਕੇ ਜੜਨ ਵਾਲਾ ਗੇਲ ਤੀਜਾ ਬੱਲੇਬਾਜ਼ ਬਣ ਗਿਆ ਹੈ।

Facebook Comment
Project by : XtremeStudioz