Close
Menu

ਵਿਸ਼ਵ ਕੱਪ ਦਾ ਪਹਿਲਾ ਮੈਚ ਸ਼ਾਇਦ ਨਾ ਖੇਡੇ ਕਲਾਰਕ

-- 30 December,2014

ਮੈਲਬਰਨ, ਸੱਜੀ ਹੇਮਸਟਰਿੰਗ ਦੀ ਸੱਟ ਤੋਂ ਉਭਰ ਰਹੇ ਆਸਟਰੇਲੀਆ ਦੇ ਕਪਤਾਨ ਮਾਈਕਲ ਕਲਾਰਕ ਨੇ ਸਵੀਕਾਰ ਕੀਤਾ ਹੈ ਕਿ ਉਹ ਸ਼ਾਇਦ 14 ਫਰਵਰੀ ਤੱਕ ਠੀਕ ਨਾ ਹੋ ਸਕੇ ਜਦੋਂ ਸ਼ਹਿ ਮੇਜ਼ਬਾਨ ਆਸਟਰੇਲੀਆ ਵਿਸ਼ਵ ਕੱਪ ਵਿੱਚ ਇੰਗਲੈਂਡ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗਾ। ਕਲਾਰਕ ਨੇ ਇਕ ਚੈਨਲ ਉਤੇ ਕੁਮੈਂਟਰੀ ਕਰਦਿਆਂ ਕਿਹਾ, ‘ਮੈਨੂੰ ਇਸ ਗੱਲ ਦਾ ਪੂਰਾ ਯਕੀਨ ਨਹੀਂ ਕਿ ਮੈਂ ਪਹਿਲੇ ਮੈਚ ਲਈ ਫਿੱਟ ਹੋ ਜਾਵਾਂਗਾ। ਪਰ ਵਿਸ਼ਵ ਕੱਪ ਦੇ ਬਹੁਤੇ ਹਿੱਸੇ ਲਈ ਮੈਂ ਫਿੱਟ ਰਹਾਂਗਾ ਤੇ ਖੇਡਣ ਲਈ ਹਾਜ਼ਰ ਹੋਵਾਂਗਾ।’

Facebook Comment
Project by : XtremeStudioz