Close
Menu

ਵਿਸ਼ਵ ਕੱਪ ਦੀ ਹਾਰ ਤੋਂ ਬਹੁਤ ਕੁਝ ਸਿੱਖਿਆ: ਨੇਮਾਰ

-- 26 December,2014

ਰਿਓ ਡੀ ਜਨੇਰੀਓ- ਬ੍ਰਾਜ਼ੀਲ ਦੇ ਫੁੱਟਬਾਲ ਸਟਾਰ ਨੇਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਾਲ ਫੀਫਾ ਵਿਸ਼ਵ ਕੱਪ ‘ਚ ਟੀਮ ਦੀ ਹੋਈ ਹਾਰ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਅਗਲੇ ਸਾਲ ਉਹ ਇਸ ਦੁਖ ਤੋਂ ਉੱਭਰਨ ਦੀ ਕੋਸ਼ਿਸ਼ ਕਰਨਗੇ।
ਮੌਜੂਦਾ ਬ੍ਰਾਜ਼ੀਲੀਅਨ ਕਪਤਾਨ ਨੇਮਾਰ ਨੇ ਕਿਹਾ ਕਿ ਕੋਲੰਬੀਆ ਖਿਲਾਫ ਕੁਆਟਰ ਫਾਈਨਲ ‘ਚ ਪਿੱਠ ‘ਚ ਲੱਗੀ ਸੱਟ ਉਸ ਦੀ ਜ਼ਿੰਦਗੀ ਦਾ ਸਭ ਤੋਂ ਖਰਾਬ ਪਲ ਰਿਹਾ। ਬ੍ਰਾਜ਼ੀਲ ਇਹ ਮੈਚ 2-1 ਨਾਲ ਜਿੱਤਣ ‘ਚ ਕਾਮਯਾਬ ਰਿਹਾ ਸੀ। ਇਸ ਸੱਟ ਦੇ ਕਾਰਨ ਨੇਮਾਰ ਟੂਰਨਾਮੈਂਟ ਤੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਸੈਮੀਫਾਈਨਲ ‘ਚ ਬ੍ਰਾਜ਼ੀਲ ਨੂੰ ਵਿਸ਼ਵ ਚੈਂਪੀਅਨ ਜਰਮਨੀ ਕੋਲੋਂ 1-7 ਨਾਲ ਹਾਰ ਝੱਲਣੀ ਪਈ। ਉਸ ਨੇ ਕਿਹਾ ਇਹ ਸਾਲ ਖੁਸ਼ੀਆਂ ਅਤੇ ਗਮ ਦੋਵਾਂ ਵਾਲਾ ਰਿਹਾ। ਨੇਮਾਰ ਫਿਲਹਾਲ ਸੱਟ ਠੀਕ ਹੋਣ ਤੋਂ ਬਾਅਦ ਸਪੈਨ ਦੇ ਮੋਹਰੀ ਕਲੱਬ ਬਾਰਸੀਲੋਨਾ ਲਈ ਖੇਡ ਰਿਹਾ ਹੈ ਅਤੇ ਇਸ ਸੈਸ਼ਨ ‘ਚ ਕਲੱਬ ਲਈ ਖੇਡੇ 19 ਮੈਚਾਂ ‘ਚ 16 ਗੋਲ ਕਰ ਚੁੱਕਿਆ ਹੈ।

Facebook Comment
Project by : XtremeStudioz