Close
Menu

ਵਿਸ਼ਵ ਕੱਪ ਦੇ ਬਾਰੇ ਸਚਿਨ ਦੀ ਭਵਿੱਖਬਾਣੀ ਸੱਚੀ ਸਾਬਿਤ ਹੋਈ

-- 29 March,2015

ਸਿਡਨੀ: ਭਾਰਤੀ ਕਿ੍ਕਟ ਦੀ ਹਸਤੀ ਸਚਿਨ ਤੇਂਦੁਲਕਰ ਵੱਲੋਂ ਵਿਸ਼ਵ ਕੱਪ ਤੋਂ ਪਹਿਲਾਂ ਕੀਤੀਆਂ ਭਵਿੱਖਬਾਣੀਆਂ ਕਰਕੇ ਅੱਜ ਕੱਲ੍ਹ ਫਿਰ ਚਰਚਾ ਹੈੈ। ਵਿਸ਼ਵ ਕੱਪ ਤੋਂ ਪਹਿਲਾਂ ਸਚਿਨ ਨੇ ਕਿਹਾ ਸੀ ਕਿ ਭਾਰਤ , ਨਿੳੂਜ਼ੀਲੈਂਡ, ਆਸਟਰੇਲੀਆ ਅਤੇ ਦੱਖਣੀ ਅਫਰੀਕਾ  ਸੈਮੀ ਫਾੲੀਨਲ ਵਿੱਚ ਪੁੱਜ ਸਕਦੇ ਹਨ। ਹੁਣ ਇਹ ਭਵਿੱਖਬਾਣੀ ਪੂਰੀ ਤਰ੍ਹਾਂ ਸਹੀ ਸਾਬਿਤ ਹੋ ਗੲੀ ਹੈ। ਇੱਕ ਵਾਰ ਜੋ ਲੋਕ ੳੁਸਨੂੰ ਕਿ੍ਰਕਟ ਦਾ ਭਗਵਾਨ ਮੰਨਦੇ ਹਨ, ੳੁਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ। ਸਚਿਨ ਲੰਡਨ ਵਿੱਚ ਆਪਣੀ ਆਤਮ ਕਥਾ ‘ ਫਲਾੲੀਂਗ ਇਟ ਮਾੲੀ ਵੇ ’ ਨੂੰ ਰਿਲੀਜ਼ ਕਰਨ ਮੌਕੇ ਇਹ ਭਵਿੱਖਬਾਣੀ ਕੀਤੀ ਸੀ। ਸਚਿਨ ਨੂੰ ਵਿਸ਼ਵ ਟੀਮ ਦੀ ਚੋਣ ਕਰਨ ਲੲੀ ਕਿਹਾ ਗਿਆ ਸੀ ਪਰ ੳੁਸ ਨੇ ਇਸਦੀ ਥਾਂ ਵਿਸ਼ਵ ਕੱਪ ਦੇ ਸੈਮੀ ਫਾੲੀਨਲ ਵਿੱਚ ਪੁੱਜਣ ਵਾਲੀਆਂ ਟੀਮਾਂ ਦੇ ਨਾਂ ਲੈ ਦਿੱਤੇ ਸਨ।

Facebook Comment
Project by : XtremeStudioz