Close
Menu

ਵਿਸ਼ਵ ਕੱਪ ਦੇ ‘ਹਜ਼ਾਰੀ ਕਲੱਬ’ ‘ਚ ਸ਼ਾਮਲ ਹੋਏ ਮਹੇਲਾ

-- 22 February,2015

ਡੁਨੇਡਿਨ, ਸ਼੍ਰੀਲੰਕਾ ਦੇ ਸਾਬਕਾ ਕਪਤਾਨ ਤੇ ਸਭ ਤੋਂ ਅਨੁਭਵੀ ਬੱਲੇਬਾਜ਼ ਮਹੇਲਾ ਜੈਵਰਧਨੇ ਵਿਸ਼ਵ ਕੱਪ ਦੇ ਹਜ਼ਾਰੀ ਕਲੱਬ ‘ਚ ਸ਼ਾਮਲ ਹੋ ਗਿਆ ਹੈ। ਮਹੇਲਾ ਨੇ ਅਫਗਾਨਿਸਤਾਨ ਵਿਰੁੱਧ ਐਤਵਾਰ ਨੂੰ ਵਿਸ਼ਵ ਕੱਪ ਦੇ ਪੂਲ-ਏ ਮੁਕਾਬਲੇ ‘ਚ ਆਪਣੀ 100 ਦੌੜਾਂ ਦੀ ਪਾਰੀ ਨਾਲ ਇਹ ਉਪਲੱਬਧੀ ਆਪਣੇ ਨਾਂ ਕੀਤੀ। ਮਹੇਲਾ ਦੀਆਂ ਹੁਣ ਵਿਸ਼ਵ ਕੱਪ ਵਿਚ 1075 ਦੌੜਾਂ ਹੋ ਗਈਆਂ ਹਨ। ਉਹ ਵਿਸ਼ਵ ਕੱਪ ਦੇ ਹਜ਼ਾਰੀ ਕਲੱਬ ਵਿਚ ਸ਼ਾਮਲ ਹੋਣ ਵਾਲਾ ਚੌਥਾ ਸ਼੍ਰੀਲੰਕਾਈ ਬੱਲੇਬਾਜ਼ ਬਣ ਗਿਆ ਹੈ। ਮਹੇਲਾ ਤੋਂ ਇਲਾਵਾ ਵਿਸ਼ਵ ਕੱਪ ਵਿਚ ਸਨਤ ਜੈਸੂਰੀਆ (1165), ਅਰਵਿੰਦਾ ਡਿਸਿਲਵਾ (1064) ਤੇ ਕੁਮਾਰ ਸੰਗਾਕਾਰਾ (1037) ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ। ਮਹੇਲਾ ਦਾ ਵਿਸ਼ਵ ਕੱਪ ਵਿਚ ਇਹ ਚੌਥਾ ਸੈਂਕੜਾ ਸੀ ਤੇ ਉਹ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਵੱਧ ਸੈਂਕੜੇ ਬਣਾਉਣ ਦੇ ਮਾਮਲੇ ਵਿਚ ਸਾਂਝੇ ਤੌਰ ‘ਤੇ ਤੀਜੇ ਨੰਬਰ ‘ਤੇ ਆ ਚੁੱਕਾ ਹੈ। ਉਸ ਤੋਂ ਅੱਗੇ ਆਸਟ੍ਰੇਲੀਆ ਦਾ ਰਿਕੀ ਪੋਂਟਿੰਗ (5 ਸੈਂਕੜੇ) ਅਤੇ ਭਾਰਤ ਦਾ ਸਚਿਨ ਤੇਂਦੁਲਕਰ (6 ਸੈਂਕੜੇ) ਹਨ।

Facebook Comment
Project by : XtremeStudioz