Close
Menu

ਵਿਸ਼ਵ ਕੱਪ: ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ ਮਧੋਲਿਆ

-- 27 February,2015

ਮੈਲਬਰਨ, ਚਾਰ ਸੌ ਇੱਕਰੋਜ਼ਾ ਖੇਡਣ ਦਾ ਰਿਕਾਰਡ ਬਣਾਉਣ ਵਾਲੇ ਕੁਮਾਰ ਸੰਗਾਕਾਰਾ ਦੇ ਸੈਂਕੜੇ ਅਤੇ ਤਿਲਕਰਤਨੇ ਦਿਲਸ਼ਾਨ ਦੀ 161 ਦੌੜਾਂ ਦੀ ਨਾਬਾਦ ਪਾਰੀ ਦੇ ਦਮ ਉੱਤੇ ਅੱਜ ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ 92 ਦੌੜਾਂ ਨਾਲ ਹਰਾ ਦਿੱਤਾ ਹੈ।

ਸ੍ਰੀਲੰਕਾ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ ਇੱਕ ਵਿਕਟ ਉੱਤੇ 322 ਦੌੜਾਂ ਬਣਾਈਆਂ। ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ 47 ਓਵਰਾਂ ਵਿੱਚ 240 ਦੌੜਾਂ ਹੀ ਬਣਾ ਸਕੀ।
ਇੱਕ ਸਮੇਂ ’ਤੇ ਬੰਗਲਾਦੇਸ਼ ਨੇ ਪੰਜ ਵਿਕਟਾਂ 21ਵੇਂ ਓਵਰ ਵਿੱਚ 100 ਦੌੜਾਂ ਉੱਤੇ ਗਿਰਾਉਣ ਤੋਂ ਬਾਅਦ ਸ੍ਰੀਲੰਕਾ ਦੀ ਟੀਮ ਨੂੰ ਸ਼ਾਕਿਬ ਅੱਲ ਹਸਨ (46) ਤੇ ਸ਼ਬੀਰ ਰਹਿਮਾਨ (53) ਨੇ ਜਿੱਤ ਦੇ ਲਈ ਇੰਤਜ਼ਾਰ ਕਰਨ ਨੂੰ ਮਜਬੂਰ ਕਰ ਦਿੱਤਾ। ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਸਾਹਮਣੇ 323 ਦੌੜਾਂ ਦਾ ਟੀਚਾ ਰੱਖਿਆ ਪਰ ਬੰਗਲਾਦੇਸ਼ ਦੀ ਟੀਮ 47 ਓਵਰਾਂ ਵਿੱਚ  240 ਦੌੜਾਂ ਹੀ ਬਣਾ ਸਕੀ।
ਆਪਣਾ 400ਵਾਂ ਇਕ ਰੋਜ਼ਾ ਖੇਡ ਰਹੇ ਕੁਮਾਰ ਸੰਗਕਾਰਾ ਨੇ ਨਾਬਾਦ 105 ਦੌੜਾਂ ਤੇ ਤਿਲਕ ਰਤਨੇ ਦਿਲਸ਼ਾਨ ਦੀ 161 ਦੌੜਾਂ ਦੀ ਨਾਬਾਦ ਪਾਰੀਆਂ ਦੀ ਮਦਦ ਨਾਲ ਸ੍ਰੀਲੰਕਾ ਨੂੰ ਬੰਗਲਾਦੇਸ਼ ਦੇ ਵਿਰੁੱਧ ਵਿਸ਼ਵ ਕੱਪ ਮੈਚ ’ਚ ਇਕ ਵਿਕਟ ਪਿੱਛੇ 332 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।
ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਦੇ ਵਿਰੁੱਧ 233 ਦੌੜਾਂ ਉੱਤੇ ਆਊਟ ਹੋਣ ਬਾਅਦ ਅਫਗਾਨਿਸਤਾਨ ਖ਼ਿਲਾਫ਼ 232 ਦੌੜਾਂ ਦਾ ਟੀਚਾ ਹਾਸਲ ਕਰਨ ਲਈ ਮੁਸ਼ੱਕਤ ਕਰਨ ਵਾਲੀ ਟੀਮ ਨੇ ਆਖ਼ਰਕਾਰ ਬੱਲੇਬਾਜ਼ੀ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਹੈ। ਦੂਜੇ ਪਾਸੇ ਬੰਗਲਾਦੇਸ਼ ਦੀ ਫੀਲਡਿੰਗ ਬੇਹੱਦ ਖ਼ਰਾਬ ਸੀ ਤੇ ਟੀਮ ਨੇ ਪੰਜ ਮੌਕੇ ਗਵਾਏ। ਦਿਲਸ਼ਾਨ ਨੇ ਪਹਿਲੀ ਵਿਕਟ ਲਈ ਲਾਹੀਰੂ ਤਿਰੀਮੰਨੇ (52) ਦੇ ਨਾਲ 122 ਦੌੜਾਂ ਜੋੜੀਆਂ। ਇਸ ਤੋਂ ਬਾਅਦ ਸੰਗਕਾਰਾ ਦੇ ਨਾਲ ਦੂਜੇ ਵਿਕਟ ਲਈ 210 ਦੌੜਾ ਦੀ ਨਾਬਾਦ ਸਾਂਝੇਦਾਰੀ ਕੀਤੀ। ਸੰਗਕਾਰਾ ਨੇ ਆਪਣੇ 22ਵੇਂ ਇਕ ਰੋਜ਼ਾ  ਸੈਂਕੜੇ ਵਿੱਚ 13 ਚੌਕੇ ਤੇ ਇਕ ਛੱਕਾ ਲਾਇਆ।
ਦਿਲਸ਼ਾਨ ਨੇ 17ਵੇਂ ਇਕ ਰੋਜ਼ਾ ਵਿੱਚ 22 ਚੌਕੇ ਲਾਏ। ਤਿਰੀਮੰਨੇ ਨੂੰ ਅਰਧ ਸੈਂਕੜੇ ਦੀ ਪਾਰੀ ਵਿੱਚ ਤਿੰਨ ਜੀਵਨਦਾਨ ਮਿਲੇ। ਅਨਾਮੁੱਲ ਹੱਕ ਨੇ ਬੰਗਲਾਦੇਸ਼ੀ ਕਪਤਾਨ ਮਸ਼ਰੇਫ਼ ਮੁਰਤਜ਼ਾ ਦੇ ਪਹਿਲੇ ਹੀ ਓਵਰ ਵਿੱਚ ਉਸ ਦਾ ਕੈਚ ਪਹਿਲੀ ਸਲਿੱਪ ਵਿੱਚ ਛੱਡਿਆ। ਉਸ ਸਮੇਂ ਤਿਰੀਮੰਨੇ ਦਾ ਸਕੋਰ 22 ਦੌੜਾਂ ਸੀ ਤੇ ਇਸ ਤੋਂ ਬਾਅਦ 44 ਦੇ ਸਕੋਰ ਉੱਤੇ ਸ਼ਬੀਰ ਰਹਿਮਾਨ ਦੀ ਗੇਂਦ ਉੱਤੇ ਮੁਸ਼ਫਿਕਰ ਰਹੀਮ ਨੇ ਉਸ ਨੂੰ ਸਟੰਪ ਆਊਟ ਕਰਨ ਦਾ ਮੌਕਾ ਗਵਾਇਆ।
ਆਖ਼ਰ ਵਿੱਚ ਤੇਜ਼ ਗੇਂਦਬਾਜ਼ ਰੁਬੇਲ ਹੁਸੈਨ ਦੀ ਗੇਂਦ ਉੱਤੇ ਥਰਡਮੈਨ ਵਿੱਚ ਕੈਚ ਦੇ ਕੇ ਉਹ ਪੈਵੇਲੀਅਨ ਪਰਤਿਆ। ਸੰਗਕਾਰਾ ਉਦੋਂ 23 ਦੌੜਾਂ ਉੱਤੇ ਸੀ ਜਦੋਂ ਤਸਕੀਨ ਅਹਿਮਦ ਨੇ ਉਸ ਦਾ ਰਿਟਰਨ ਕੈਚ ਛੱਡਿਆ।
ਉਸ ਨੂੰ ਰੂਬੇਲ ਦੀ ਗੇਂਦ ਉੱਤੇ ਫਿਰ ਜੀਵਨਦਾਨ ਮਿਲਿਆ ਜਦੋਂ ਪੁਆਇੰਟ ਵਿੱਚ ਮੋਮਿਲ ਉੱਲ ਹੱਕ ਨੇ ਉਸ ਦਾ ਕੈਚ ਛੱਡ ਦਿੱਤਾ। ਸੰਗਕਾਰਾ ਨੇ ਆਖਰੀ ਓਵਰ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਉਹ 400 ਇਕ ਰੋਜ਼ਾ ਮੈਚ ਖੇਡਣ ਵਾਲਾ ਚੌਥਾ ਕ੍ਰਿਕਟ ਖਿਡਾਰੀ ਬਣ ਗਿਆ ਹੈ। ਉਸ ਤੋਂ ਵੱਧ ਇਕ ਰੋਜ਼ਾ ਭਾਰਤ ਦੇ ਸਚਿਨ ਤੇਂਦੁਲਕਰ (463), ਸ੍ਰੀਲੰਕਾ ਦੇ ਸਨਤ ਜੈਸੂਰਿਆ 445 ਤੇ ਮੌਜੂਦਾ ਟੀਮ ਦੇ ਸਾਥੀ ਖਿਡਾਰੀ ਮਹੇਲਾ ਜੈਵਰਧਨੇ (444) ਨੇ ਖੇਡੇ  ਹਨ। ਬੰਗਲਾਦੇਸ਼ ਦੇ ਲਈ ਤਸਕੀਨ ਨੇ 10 ਓਵਰਾਂ ਵਿੱਚ 82 ਦੌੜਾਂ ਦੇ ਦਿੱਤੀਆਂ ਤੇ ਉਸ ਨੂੰ ਇਕ ਵੀ ਵਿਕਟ ਨਹੀਂ ਮਿਲਿਆ।

Facebook Comment
Project by : XtremeStudioz