Close
Menu

ਵਿਸ਼ਵ ਬੈਂਕ ਵੱਲੋਂ ਪੰਜਾਬ ’ਚ ਸਿੰਗਲ ਵਿੰਡੋ ਪ੍ਰਬੰਧ ਦੀ ਸ਼ਲਾਘਾ

-- 15 September,2015

ਨਵੀਂ ਦਿੱਲੀ, 15 ਸਤੰਬਰ
ਵਿਸ਼ਵ ਬੈਂਕ ਨੇ ਅਾਪਣੀ ਰਿਪੋਰਟ ’ਚ ਕਿਹਾ ਹੈ ਕਿ ਪੰਜਾਬ ’ਚ ਕਾਰੋਬਾਰੀਅਾਂ ਨੂੰ ਸਨਅਤਾਂ ਲਾੳੁਣ ਲੲੀ ਵੱਧ ਧੱਕੇ ਨਹੀਂ ਖਾਣੇ ਪੈਂਦੇ ਅਤੇ ਸਿੰਗਲ ਵਿੰਡੋ ਰਾਹੀਂ ਅਰਜ਼ੀਅਾਂ ਨੂੰ ਛੇਤੀ ਮਨਜ਼ੂਰੀ ਮਿਲ ਜਾਂਦੀ ਹੈ। ੳੁਂਜ ਰਾਜ ’ਚ ਕਾਰੋਬਾਰ ਕਰਨਾ ਸੁਖਾਲਾ ਨਹੀਂ ਹੈ ਕਿੳੁਂਕਿ ਰਿਪੋਰਟ ’ਚ ਪੰਜਾਬ ਨੂੰ ੲਿਸ ਮਾਮਲੇ ’ਚ 16ਵੇਂ ਨੰਬਰ ’ਤੇ ਰੱਖਿਅਾ ਗਿਅਾ ਹੈ।
ਵਿਸ਼ਵ ਬੈਂਕ ਦੀ ਰਿਪੋਰਟ ’ਚ ਕਿਹਾ ਗਿਅਾ ਹੈ ਕਿ ਪੰਜਾਬ ੲਿਕੱਲਾ ਸੂਬਾ ਹੈ ਜਿਸ ਨੇ ਸਾਰੇ ਲਾੲਿਸੈਂਸਾਂ ਲੲੀ ਅਰਜ਼ੀਅਾਂ ਵਾਸਤੇ ਸਿੰਗਲ ਵਿੰਡੋ ਅਤੇ ਅਾਨਲਾੲੀਨ ਪ੍ਰਬੰਧ ਸ਼ੁਰੂ ਕੀਤਾ ਹੈ। ੲਿਸ ਕਰਕੇ ਕਾਰੋਬਾਰ ਸ਼ੁਰੂ ਕਰਨ ’ਚ ਪੰਜਾਬ ’ਚ ਜ਼ਿਅਾਦਾ ਦਿੱਕਤਾਂ ਨਹੀਂ ਅਾੳੁਂਦੀਅਾਂ।
ਰਿਪੋਰਟ ’ਚ ਪਹਿਲੇ ਨੰਬਰ ’ਤੇ ਗੁਜਰਾਤ ਅਤੇ ਦੂਜੇ ’ਤੇ ਅਾਂਧਰਾ ਪ੍ਰਦੇਸ਼ ਨੂੰ ਰੱਖਿਅਾ ਗਿਅਾ ਹੈ ਜਿਥੇ ਕਾਰੋਬਾਰੀ ਸਨਅਤਾਂ ਲਾੳੁਣ ’ਚ ਦਿਲਚਸਪੀ ਦਿਖਾ ਰਹੇ ਹਨ। ਸੂਬਿਅਾਂ ਦੀ ਦਰਜਾਬੰਦੀ ਵਿਸ਼ਵ ਬੈਂਕ ਨੇ ਸਨਅਤ ਮੰਤਰਾਲੇ, ਫਿੱਕੀ, ਸੀਅਾੲੀਅਾੲੀ ਅਤੇ ਕੇਪੀਅੈਮਜੀ ਦੇ ਸਹਿਯੋਗ ਨਾਲ ਤਿਅਾਰ ਕੀਤੀ ਹੈ। ੲਿਹ ਰੈਂਕਿੰਗ 8 ਮਾਪਦੰਡਾਂ ’ਤੇ ਅਾਧਾਰਿਤ ਹੈ ਜਿਸ ’ਚ ਕਾਰੋਬਾਰ ਸ਼ੁਰੂ ਕਰਨ, ਜ਼ਮੀਨ ਦੀ ਅਲਾਟਮੈਂਟ, ਕਿਰਤ ਸੁਧਾਰ, ਵਾਤਾਵਰਨ ਪ੍ਰਵਾਨਗੀ ਦੀ ਪ੍ਰਕਿਰਿਅਾ, ਬੁਨਿਅਾਦੀ ਢਾਂਚਾ, ਟੈਕਸ ਲੲੀ ਰਜਿਸਟਰੇਸ਼ਨ ਦੀ ਪ੍ਰਕਿਰਿਅਾ ਅਤੇ ਹੋਰ ਜਾਂਚ ਪਡ਼ਤਾਲਾਂ ਸ਼ਾਮਲ ਹਨ।  ਰਾਜ ਸਰਕਾਰਾਂ ਜਿਥੇ ਨਿਵੇਸ਼ ਨੂੰ ਅਾਕਰਸ਼ਤ ਕਰਨ ਲੲੀ ੲਿਕ ਦੂਜੇ ਨਾਲ ਮੁਕਾਬਲਾ ਕਰ   ਰਹੀਅਾਂ ਹਨ ੳੁਥੇ ੲਿਹ ਰਿਪੋਰਟ ੳੁਨ੍ਹਾਂ ਵੱਲੋਂ ਚੁੱਕੇ ਗੲੇ ਕਦਮਾਂ ਦਾ ਖ਼ੁਲਾਸਾ ਕਰਦੀ ਹੈ। ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਕਾਰੋਬਾਰ ਕਰਨ ’ਚ ਅਾਸਾਨੀ ਦੇ ਮਾਮਲੇ ’ਚ ਭਾਰਤ 189 ਮੁਲਕਾਂ ’ਚੋਂ 142ਵੇਂ ਨੰਬਰ ’ਤੇ ਅਾੳੁਂਦਾ ਹੈ।

Facebook Comment
Project by : XtremeStudioz