Close
Menu

ਵਿਸ਼ੇਸ਼ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਭਾਰਤ

-- 28 September,2018

ਨਵੀਂ ਦਿੱਲੀ, ਭਾਰਤ ਇਸ ਸਾਲ 23 ਤੋਂ 30 ਨਵੰਬਰ ਵਿਚਾਲੇ ਬੋਲਿਆਂ ਦੇ ਆਈਸੀਸੀ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਪ੍ਰਬੰਧਕਾਂ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਇਸ ਅੱਠ ਰੋਜ਼ਾ ਟੂਰਨਾਮੈਂਟ ਵਿੱਚ ਅੱਠ ਦੇਸ਼ ਭਾਗ ਲੈਣਗੇ, ਜਿਨ੍ਹਾਂ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਇੰਗਲੈਂਡ, ਆਸਟਰੇਲੀਆ, ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਦੱਖਣੀ ਅਫਰੀਕਾ ਆਦਿ ਸ਼ਾਮਲ ਹਨ। ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ ਤੇ ਹਰੇਕ ਟੀਮ ਗਰੁੱਪ ਗੇੜ ਵਿੱਚ ਤਿੰਨ-ਤਿੰਨ ਮੈਚ ਖੇਡੇਗੀ। ਸਿਖ਼ਰ ’ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।

Facebook Comment
Project by : XtremeStudioz