Close
Menu

ਵਿਸ਼ਵ ਅਰਥਚਾਰਾ ਅਤੇ ਖੇਤੀ ਦੀ ਹਾਲਤ ਭਾਰਤੀ ਆਰਥਿਕਤਾ ਲਈ ਚੁਣੌਤੀ-ਜੇਤਲੀ

-- 24 May,2015

ਮੋਦੀ ਸਰਕਾਰ ਨੇ ਦੇਸ਼ ਨੂੰ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ

ਨਵੀਂ ਦਿੱਲੀ, -ਵਿਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਪਿਛਲੇ ਇਕ ਸਾਲ ਵਿਚ ਮਹਿੰਗਾਈ ਨੂੰ ਕਾਬੂ ਹੇਠ ਲਿਆਂਦਾ ਗਿਆ ਹੈ ਪਰ ਵਿਸ਼ਵ ਅਰਥਚਾਰਾ ਅਤੇ ਖੇਤੀ ਸਥਿਤੀ ਤੋਂ ਇਲਾਵਾ ਘਰੇਲੂ ਨਿਵੇਸ਼ ਭਾਰਤ ਦੀ ਆਰਥਿਕਤਾ ਲਈ ਚੁਣੌਤੀ ਬਣੇ ਹੋਏ ਹਨ | ਨਰਿੰਦਰ ਮੋਦੀ ਸਰਕਾਰ ਦੇ ਸੱਤਾ ਵਿਚ ਇਕ ਸਾਲ ਪੂਰਾ ਹੋਣ ‘ਤੇ ਹੁਣ ਤਕ ਸਰਕਾਰ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਆਪਣੀ ਦੂਸਰੀ ਪ੍ਰੈਸ ਕਾਨਫਰੰਸ ਵਿਚ ਸ੍ਰੀ ਜੇਤਲੀ ਨੇ ਕਿਹਾ ਕਿ ਆਰਥਿਕਤਾ ਵਿਚ ਤੇਜ਼ੀ ਲਈ ਲੋਕਾਂ ਦੀ ਬੇਚੈਨੀ ਦਾ ਕਾਂਗਰਸ ‘ਤੇ ਤਰੱਕੀ ਵਿਰੋਧੀ ਅਤੇ ਵਿਕਾਸ ਵਿਰੋਧੀ ਏਜੰਡਾ ਛੱਡਣ ਲਈ ਦਬਾਅ ਹੋਣਾ ਚਾਹੀਦਾ ਸੀ | ਇਥੇ ਭਾਜਪਾ ਹੈਡਕੁਆਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੌਰਾਨ ਕਾਫੀ ਹੱਦ ਤਕ ਮਹਿੰਗਾਈ ਘੱਟ ਰਹੀ ਹੈ | ਪਿਛਲੇ ਇਕ ਦਹਾਕੇ ਨਾਲੋਂ ਕੁਲ ਮਿਲਾ ਕੇ ਮਹਿੰਗਾਈ ਦੀ ਹਾਲਤ ਕਾਫੀ ਬਿਹਤਰ ਰਹੀ ਹੈ | ਅੰਤਰਰਰਾਸ਼ਟਰੀ ਬਾਜ਼ਾਰ ਵਿਚ ਤੇਲ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਘਟਣ
ਕਾਰਨ ਮਹਿੰਗਾਈ ਨੂੰ ਕਾਬੂ ‘ਚ ਰੱਖਣ ਵਿਚ ਮਦਦ ਮਿਲੀ ਹੈ ਅਤੇ ਸਰਕਾਰ ਨੇ ਵੀ ਇਸ ਨੂੰ ਕਾਬੂ ‘ਚ ਰੱਖਣ ਲਈ ਕਦਮ ਚੁੱਕੇ ਹਨ ਜਿਸ ਕਾਰਨ ਥੋਕ ਅਤੇ ਪ੍ਰਚੂਨ ਵਿਚ ਮਹਿੰਗਾਈ ਦੀ ਦਰ 11 ਪ੍ਰਤੀਸ਼ਤ ਤੋਂ ਘਟ ਕੇ ਇਕ ਅੰਕ ‘ਤੇ ਆ ਗਈ ਹੈ | ਆਰਥਿਕਤਾ ਨੂੰ ਦਰਪੇਸ਼ ਚੁਣੌਤਆਂ ਸਬੰਧੀ ਪੁੱਛੇ ਜਾਣ ‘ਤੇ ਵਿਤ ਮੰਤਰੀ ਨੇ ਕਿਹਾ ਕਿ ਵਿਸ਼ਵ ਆਰਥਿਕ ਸਥਿਤੀ ਅਤੇ ਘਰੇਲੂ ਖੇਤੀ ਹਾਲਤ ਚੁਣੌਤੀ ਬਣੇ ਹੋਏ ਹਨ | ਉਨ੍ਹਾਂ ਕਿਹਾ ਕਿ ਘਰੇਲੂ ਨਿਵੇਸ਼ ਵਿਚ ਤੇਜ਼ੀ ਆਵੇ ਇਹ ਇਕ ਚੁਣੌਤੀ ਬਣੀ ਹੋਈ ਹੈ ਫਿਰ ਵੀ ਅਸੀਂ ਕਈ ਖੇਤਰਾਂ ਵਿਚ ਆਰਥਿਕ ਮੋਰਚੇ ‘ਤੇ ਸਫਲ ਹੋਏ ਹਾਂ | ਉਨ੍ਹਾਂ ਕਿਹਾ ਕਿ ਤਿੰਨ ਖੇਤਰ ਹਨ ਜਿਹੜੇ ਸਾਡੀ ਲਈ ਚੁਣੌਤੀ ਬਣੇ ਹੋਏ ਹਨ | ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਅਰਥਚਾਰੇ ਦੀ ਸਥਿਤੀ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੈ | ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਗਰੀਬ ਆਦਮੀ ਦੀ ਪਹੁੰਚ ਵਾਲੀਆਂ ਵਿਤੀ ਸੇਵਾਵਾਂ ਅਤੇ ਸਮਾਜਿਕ ਸੁਰੱਖਿਆ ਯੋਜਨਾਂ ਇਕ ਵੱਡੀ ਸਫਲਤਾ ਹਨ ਅਤੇ 15 ਕਰੋੜ ਜਨ ਧਨ ਖਾਤੇ ਖੋਲ੍ਹੇ ਗਏ ਹਨ ਅਤੇ 7.5 ਕਰੋੜ ਲੋਕ ਜਨ ਸੁਰੱਖਸ਼ਾ ਅਤੇ ਜੀਵਨ ਜੋਤੀ ਯੋਜਨਾਵਾਂ ਤਹਿਤ ਜੀਵਨ ਅਤੇ ਦੁਰਘਟਨਾ ਬੀਮਾ ਦਾ ਲਾਭ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇੜਲੇ ਭਵਿੱਖ ਵਿਚ ਬੀਮਾ ਘੇਰਾ ਦੁੱਗਣਾ ਕਰਕੇ 40-50 ਤਕ ਲਿਜਾਣਾ ਚਾਹੰੁਦੀ ਹੈ | ਹੁਣ 11 ਫ਼ੀਸਦੀ ਆਬਾਦੀ ਕੋਲ ਪੈਨਸ਼ਨ ਯੋਜਨਾਵਾਂ ਹਨ ਅਤੇ ਅਟਲ ਪੈਨਸ਼ਨ ਯੋਜਨਾ ਭਾਰਤ ਨੂੰ ਇਕ ਵੱਡਾ ਪੈਨਸ਼ਨ ਧਾਰਕ ਸਮਾਜ ਬਣਾਉਣਾ ਚਾਹੁੰਦੀ ਹੈ | ਸ੍ਰੀ ਜੇਤਲੀ ਨੇ ਕਿਹਾ ਕਿ ਜੇਕਰ ਭਾਰਤ ਦੀ ਵਿਕਾਸ ਦਰ 7.5 ਫ਼ੀਸਦੀ ਹੁੰਦੀ ਹੈ ਤਾਂ ਭਾਰਤ ਇਸ ਨਾਲ ਕਦੇ ਵੀ ਸੰਤੁਸ਼ਟ ਨਹੀਂ ਹੋਵੇਗਾ | ਸਾਡੀ ਤਾਂ ਜ਼ਿਆਦਾ ਤਾਂਘ ਹੈ ਅਤੇ ਲੋਕਾਂ ਦੀ ਬੇਚੈਨੀ ਦਾ ਪਾਰਟੀਆਂ, ਖਾਸਕਰ ਕਾਂਗਰਸ ‘ਤੇ ਦਬਾਅ ਹੋਣਾ ਚਾਹੀਦਾ ਸੀ ਜਿਸ ਨੇ ਤਰੱਕੀ ਅਤੇ ਵਿਕਾਸ ਵਿਰੋਧੀ ਏਜੰਡਾ ਅਪਣਾਇਆ ਹੋਇਆ ਸੀ | ਉਨ ੍ਹਾਂ ਕਿਹਾ ਕਿ ਸਾਡੀ ਸਭ ਤੋਂ ਵੱਡੀ ਉਪਲਬਧੀ ਭਿ੍ਸ਼ਟਾਚਾਰ ਮੁਕਤ ਸਰਕਾਰ ਦੇਣਾ ਹੈ | ਅਸੀਂ ਸਰਕਾਰੀ ਅਤੇ ਰਾਜਨੀਤਕ ਭਿ੍ਸ਼ਟਾਚਾਰ ਖਤਮ ਕੀਤਾ ਹੈ |
ਪ੍ਰਧਾਨ ਮੰਤਰੀ ਦਫ਼ਤਰ ਦੀ ਸ਼ਾਖ ਬਹਾਲ ਹੋਈ
ਸਾਂਝਾ ਪ੍ਰਗੀਤੀਸ਼ੀਲ ਗੱਠਜੋੜ ਸਰਕਾਰ ਦੌਰਾਨ ਕੇਂਦਰ ਵਿਖੇ ਵੱਖਰਾ ਸ਼ਕਤੀ ਕੇਂਦਰੀ ਕਾਇਮ ਕਰਨ ਲਈ ਕਾਂਗਰਸ ਲੀਡਰਸ਼ਿਪ ‘ਤੇ ਸਪਸ਼ਟ ਰੂਪ ਵਿਚ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਇਕ ਸਾਲ ਸੱਤਾ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਦੀ ਸ਼ਾਖ, ਸ਼ਾਨ ਅਤੇ ਰੁਤਬੇ ਨੂੰ ਬਹਾਲ ਕੀਤਾ ਹੈ ਅਤੇ ਆਖਰੀ ਫ਼ੈਸਲਾ ਪ੍ਰਧਾਨ ਮੰਤਰੀ ਦਾ ਹੁੰਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਭਾਰਤੀ ਰਾਜਨੀਤੀ ਦਾ ਧੁਰਾ ਬਣ ਗਈ ਹੈ ਅਤੇ ਕੌਮੀ ਰਾਜਨੀਤੀ ਭਾਜਪਾ ਪੱਖੀ ਅਤੇ ਭਾਜਪਾ ਵਿਰੋਧੀ ਲੀਹਾਂ ਨਾਲ ਤੈਅ ਹੁੰਦੀ ਹੈ | ਭਾਜਪਾ ਨੇ ਆਪਣੀ ਸਰਕਾਰ ਦੀ ਪਹਿਲੀ ਵਰ੍ਹੇਗੰਢ ਨੂੰ ਮਨਾਉਣ ਲਈ ਦੇਸ਼ ਭਰ ਵਿਚ 2300 ਵੱਡੀਆਂ ਰੈਲੀਆਂ ਅਤੇ 5000 ਜਨਤਕ ਮੀਟਿੰਗ ਸਮੇਤ ਕਈ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਸਾਰੇ ਕੇਂਦਰੀ ਮੰਤਰੀ,ਪਾਰਟੀ ਦੇ ਸੰਸਦ ਮੈਂਬਰ ਅਤੇ ਅਹੁਦੇਦਾਰ ਸੰਬੋਧਨ ਕਰਨਗੇ |
ਘੱਟਗਿਣਤੀ ਸੁਰੱਖਿਅਤ
ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਦੇਸ਼ ਵਿਚ ਘੱਟਗਿਣਤੀ ਸੁਰੱਖਿਅਤ ਹਨ ਅਤੇ ਪਿਛਲੇ ਇਕ ਸਾਲ ਵਿਚ ਸਰਕਾਰ ਨੇ ਇਹ ਯਕੀਨੀ ਬਣਾਉਣ ਦੇ ਯਤਨ ਕੀਤੇ ਕਿ ਕੋਈ ਸਮਾਜਿਕ ਤਣਾਅ ਨਾ ਹੋਵੇ | ਭਾਜਪਾ ਨੇਤਾਵਾਂ ਵਲੋਂ ਭੜਕਾਉ ਬਿਆਨ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਗਿਆ ਹੈ ਅਤੇ ਕੁਝ ਗਿਰਜਾਘਰਾਂ ‘ਤੇ ਹਮਲਿਆਂ ਵਰਗੀਆਂ ਘਟਨਾਵਾਂ ਵਾਪਰੀਆਂ ਹਨ ਜੋ ਕਿ ਅਮਨ ਤੇ ਕਾਨੂੰਨ ਨਾਲ ਸਬੰਧਤ ਮੁੱਦੇ ਹਨ | ਅੱਜ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸੁਰੱਖਿਆ ਮੁਹੱਈਆ ਕੀਤੀ ਗਈ ਹੈ ਜਿਹੜੀ ਕਿ ਬੀਤੇ ਸਮੇਂ ਵਿਚ ਕਦੇ ਵੀ ਨਹੀਂ ਸੀ | ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਵਿਚ ਕਾਫੀ ਤਾਲਮੇਲ ਹੈ ਅਤੇ ਦੇਸ਼ ਭਰ ਵਿਚ ਪਾਰਟੀ ਕਾਰਕੁਨਾਂ ਵਿਚ ਉਤਸ਼ਾਹ ਹੈ | ਸਾਡੀ ਪਾਰਟੀ ਅਤੇ ਸਾਡੇ ਕਾਰਕੁਨਾਂ ਨੂੰ ਸਾਡੀ ਕਾਰਗੁਜ਼ਾਰੀ ‘ਤੇ ਮਾਣ ਹੈ |
ਨੀਤੀ ਗ੍ਰਹਿਣ
ਵਿਤ ਮੰਤਰੀ ਨੇ ਕਿਹਾ ਕਿ ਤੁਰੰਤ ਫੈਸਲੇ ਲੈਣ ਦੀ ਪ੍ਰਕਿਰਿਆ ਨਾਲ ਨੀਤੀ ਗ੍ਰਹਿਣ ਨੂੰ ਖਤਮ ਕੀਤਾ ਗਿਆ ਅਤੇ ਨਿਰਣਾਤਮਿਕਤਾ ਨਾਲ ਝਿਜਕ ਨੂੰ ਬਦਲਿਆ ਗਿਆ ਹੈ | ਸਰਕਾਰ ਵਿਚ ਦਿਸ਼ਾ ਦੀ ਸਪਸ਼ਟਤਾ ਹੈ | ਵੱਡੀ ਤਬਦੀਲੀ ਇਹ ਆਈ ਹੈ ਕਿ ਭਿ੍ਸ਼ਟਾਚਾਰ ਨੂੰ ਪਾਰਦਰਸ਼ੀ ਪ੍ਰਸ਼ਾਸਨ ਨਾਲ ਖਤਮ ਕੀਤਾ ਗਿਆ ਹੈ |
ਲਾਲੂ ਤੇ ਨਿਤਿਸ਼ ‘ਤੇ ਹਮਲਾ
ਭਾਜਪਾ ਦੇ ਮੁੱਖ ਰਣਨੀਤਕ ਅਰੁਣ ਜੇਤਲੀ ਨੇ ਕਿਹਾ ਕਿ ਬਿਹਾਰ ਵਿਚ ਨਿਰਾਸ਼ ਭਾਜਪਾ ਵਿਰੋਧੀ ਭਾਜਪਾ ਨੂੰ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਰੋਕਣ ਲਈ ਅਵਿਵਹਾਰਕ ਗੱਠਜੋੜ ਬਣਾ ਰਹੇ ਹਨ | ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੇ ਜਨਤਾ ਦਲ ਵਿਚਕਾਰ ਗੱਠਜੋੜ ‘ਤੇ ਹਮਲਾ ਕਰਦਿਆਂ ਵਿਤ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਜੇਲ੍ਹ ਜਾਣ ਵਾਲਾ ਵਿਅਕਤੀ ਅਤੇ ਉਸ ਨੂੰ ਜੇਲ੍ਹ ਭੇਜਣ ਵਾਲੇ ਵਿਅਕਤੀ ਨੇ ਆਪਸ ਵਿਚ ਹੱਥ ਮਿਲਾ ਲਏ ਹਨ | ਉਨ੍ਹਾਂ ਚਾਰਾ ਘੁਟਾਲੇ ਵਿਚ ਲਾਲੂ ਪ੍ਰਸਾਦ ਨੂੰ ਹੋਈ ਸਜ਼ਾ ਦਾ ਜ਼ਿਕਰ ਕੀਤਾ ਅਤੇ ਇਨ੍ਹਾਂ ਮਾਮਲਿਆਂ ਦੀ ਪੂਰੀ ਸ਼ਿਦਤ ਨਾਲ ਨਿਤਿਸ਼ ਕੁਮਾਰ ਨੇ ਅਦਾਲਤਾਂ ਵਿਚ ਪੈਰਵੀ ਕੀਤੀ ਸੀ |

Facebook Comment
Project by : XtremeStudioz