Close
Menu

ਵਿਸ਼ਵ ਮਨੁੱਖੀ ਹੱਕਾਂ ਦੇ ਪ੍ਰਸੰਗ ‘ਚ ਬੀਬੀ ਜਗਦੀਸ਼ ਕੌਰ ਵੱਲੋਂ ਕੈਨੇਡਾ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ

-- 12 December,2013

388582__d24884580ਵੈਨਕੂਵਰ,12 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਕੈਨੇਡਾ ਦੀ ਰਾਜਧਾਨੀ ਔਟਵਾ ਸਥਿਤ ਹਾਊਸ ਆਫ਼ ਕਾਮਨਜ਼ ਵਿਖੇ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਦੀ ਪੂਰਣ ਸੰਧਿਆ ‘ਤੇ ਸਿੱਖ ਨਸਲਕੁਸ਼ੀ 1984 ਦੀ ਪ੍ਰਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਰੌਾਗਟੇ ਖੜ੍ਹੇ ਕਰਨ ਵਾਲੀ ਦਾਸਤਾਨ ਸਾਂਝੀ ਕੀਤੀ | ਆਪਣੇ ਪਤੀ, ਪੁੱਤਰ ਤੇ ਤਿੰਨ ਭਰਾਵਾਂ ਨੂੰ ਦਿੱਲੀ ਕਤਲੇਆਮ ‘ਚ ਗਵਾ ਚੁੱਕੀ ਬਿਰਧ ਪੀੜਤ ਬੀਬੀ ਨੇ ਕੈਨੇਡਾ ਦੇ ਕਾਨੂੰਨ ਘਾੜਿਆਂ ਅੱਗੇ ਭਾਰਤ ਸਰਕਾਰ ਦੇ ਮੌਕੇ ਦੇ ਆਗੂਆਂ, ਪੁਲਿਸ ਤੇ ਪ੍ਰਸ਼ਾਸਨ ਵੱਲੋਂ ਗਿਣੀ-ਮਿਥੀ ਸਾਜ਼ਿਸ਼ ਅਧੀਨ ਸਿੱਖਾਂ ਦੀ ਨਸਲਕੁਸ਼ੀ ਦੇ ਸਬੂਤ ਪੇਸ਼ ਕੀਤੇ | ਇਸ ਦੌਰਾਨ ਕੈਨੇਡਾ ਦੀ ਸੰਸਦ ਦੇ ਬਾਅਦ ਦੁਪਹਿਰ ਸੈਸ਼ਨ ਦੌਰਾਨ ਸੱਤਾਧਾਰੀ ਕਨਜ਼ਰਵੇਟਿਵ ਪਾਰਟੀ ਨੇ ਆਪਣੇ ਐਮ. ਪੀ. ਪਰਮ ਗਿੱਲ ਵੱਲੋਂ ਬੀਬੀ ਜਗਦੀਸ਼ ਕੌਰ ਦੁਆਰਾ ਆਪਣੇ ਪਰਿਵਾਰ ਤੇ ਹੋਰਨਾਂ ਪੀੜਤਾਂ ਲਈ ਕੀਤੀ ਜਾ ਰਹੀ ਇਨਸਾਫ਼ ਦੀ ਮੰਗ ਦੀ ਹਮਾਇਤ ਕੀਤੀ | ਕੈਨੇਡਾ ਦੇ ਬਹੁ-ਸੱ ਭਿਆਚਾਰਕ ਰਾਜ ਮੰਤਰੀ ਟਿਮ ਉੱਪਲ ਨੇ ਬੀਬੀ ਜਗਦੀਸ਼ ਕੌਰ ਤੇ ਉਨ੍ਹਾਂ ਦੇ ਨਾਲ ਸੰਸਦ ‘ਚ ਪੁੱਜੇ ਪੁੱਤਰ ਗੁਰਦੀਪ ਸਿੰਘ ਨਾਲ ਵਿਚਾਰ ਸਾਂਝੇ ਕੀਤੇ | ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਐਨ. ਡੀ. ਪੀ. ਦੀ ਸਾਂਸਦ ਜਿੰਨੀ ਸਿਮਜ਼, ਪੌਲ ਦੇਵਰ ਤੇ ਲਿਸੇਨ ਬਲੈਂਚਿਟ ਲਾਮੋਥੇ, ਲਿਬਰਲ ਪਾਰਟੀ ਵੱਲੋਂ ਐਮ. ਪੀ. ਜੌਹਨ ਮੈਕਲਮ, ਕ੍ਰਿਸਟੀ ²ਡੰਕਨ ਤੇ ਜਿੰਮ ਕੈਰੀਗਿਆਨੀਸ ਨੇ ਵੀ ਪੀੜਤ ਮੈਂਬਰਾਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ‘ਤੇ ਸਿੱਖਜ਼ ਫਾਰ ਜਸਟਿਸ ਮਨੁੱਖੀ ਅਧਿਕਾਰ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਨਵੰਬਰ 2014 ਦੌਰਾਨ ਕੈਨੇਡਾ ਦੀ ਸੰਸਦ ‘ਚ ਸਿੱਖ ਨਸਲਕੁਸ਼ੀ ਮਾਮਲੇ ‘ਚ ਬਹਿਸ ਕਰਵਾਉਣ ਦਾ ਮਤਾ ਪੇਸ਼ ਕਰਵਾਉਣਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਹੈ |
ਹੋਰਨਾਂ ਤੋਂ ਇਲਾਵਾ ਸਿੱਖ ਆਗੂਆਂ ਅਵਤਾਰ ਸਿੰਘ ਪੂਨੀਆ ਤੇ ਸੁਖਮਿੰਦਰ ਸਿੰਘ ਹੰਸਰਾ ਨੇ ਵੀ ਸੰਬੋਧਨ ਕੀਤਾ ਅਤੇ ਗੁਰਦੁਆਰਾ ਸੁਸਾਇਟੀਆਂ, ਕੈਨੇਡਾ ਦੇ ਸਹਿਯੋਗ ਨਾਲ ਸਿੱਖ ਨਸਲਕੁਸ਼ੀ ਸਬੰਧੀ ਮੰਗ-ਪੱਤਰ ਕੈਨੇਡਾ ਦੇ ਕਾਨੂੰਨਦਾਨਾਂ ਨੂੰ ਸੌਾਪਿਆ ਗਿਆ |

Facebook Comment
Project by : XtremeStudioz