Close
Menu

ਵਿੰਨ ਨੇ ਮੰਤਰੀ ਮੰਡਲ ਵਿੱਚ ਕੀਤਾ ਫੇਰਬਦਲ

-- 14 January,2017

ਓਨਟਾਰੀਓ,  ਪ੍ਰੀਮੀਅਰ ਕੈਥਲੀਨ ਵਿੰਨ ਨੇ ਆਪਣੇ ਇੱਕ ਮੰਤਰੀ ਵੱਲੋਂ ਅਚਾਨਕ ਦਿੱਤੇ ਗਏ ਅਸਤੀਫੇ ਨੂੰ ਢਾਲ ਬਣਾ ਕੇ ਆਪਣੇ ਮੰਤਰੀ ਮੰਡਲ ਵਿੱਚ ਨਿੱਕਾ-ਮੋਟਾ ਫੇਰਬਦਲ ਕਰ ਲਿਆ ਹੈ।
ਸਾਬਕਾ ਕਮਿਊਨਿਟੀ ਸੇਫਟੀ ਅਤੇ ਕੋਰੈਕਸ਼ਨਜ਼ ਮੰਤਰੀ ਡੇਵਿਡ ਓਰੇਜਿ਼ਏਟੀ ਦੇ ਕ੍ਰਿਸਮਸ ਮੌਕੇ ਦਿੱਤੇ ਅਸਤੀਫੇ ਦੇ ਮੱਦੇਨਜ਼ਰ ਵਿੰਨ ਨੇ ਆਪਣੀ ਐਗਜੈ਼ਕਟਿਵ ਕਾਉਂਸਲ ਦਾ ਆਕਾਰ ਘਟਾ ਦਿੱਤਾ ਤੇ ਇੱਕ ਨਵਾਂ ਸੀਨੀਅਰਜ਼ ਡਿਪਾਰਟਮੈਂਟ ਸਿਰਜ ਦਿੱਤਾ। ਵੀਰਵਾਰ ਨੂੰ ਨਵੇਂ ਮੰਤਰੀਆਂ ਨੂੰ ਕੁਈਨਜ਼ ਪਾਰਕ ਵਿੱਚ ਜਦੋਂ ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡੋਡੈਸਵੈਲ ਵੱਲੋਂ ਸੰਹੁ ਚੁਕਾਈ ਜਾ ਰਹੀ ਸੀ ਤਾਂ ਪ੍ਰੀਮੀਅਰ ਨੇ ਆਖਿਆ ਕਿ ਸਾਨੂੰ ਆਪਣੇ ਮੰਤਰੀ ਮੰਡਲ ਵਿੱਚ ਨਿੱਕੀਆਂ ਮੋਟੀਆਂ ਤਬਦੀਲੀਆਂ ਕਰਨ ਦਾ ਮੌਕਾ ਮਿਲਿਆ ਹੈ ਪਰ ਇਨ੍ਹਾਂ ਨਾਲ ਲੋਕਾਂ ਦੀਆਂ ਜਿ਼ੰਦਗੀਆਂ ਉੱਤੇ ਵੱਡਾ ਅਸਰ ਪਵੇਗਾ।
ਮੈਰੀ ਫਰਾਂਸ ਲੈਲੌਂਡੇ ਨੂੰ ਕਮਿਊਨਿਟੀ ਸੇਫਟੀ ਐਂਡ ਕੋਰੈਕਸ਼ਨਜ਼ ਮੰਤਰੀ ਬਣਾਇਆ ਗਿਆ ਹੈ ਤੇ ਉਹ ਫਰੈਂਕੋਫੋਨ ਮਾਮਲਿਆਂ ਵਾਲਾ ਅਹੁਦਾ ਵੀ ਸਾਂਭੀ ਰੱਖਣਗੇ। ਲੈਲੌਂਡੇ ਵੱਲੋਂ ਪਹਿਲਾਂ ਜਿਹੜੀ ਗਵਰਮੈਂਟ ਐਂਡ ਕੰਜਿ਼ਊਮਰ ਸਰਵਿਸਿਜ਼ ਵਾਲੀ ਡਿਊਟੀ ਨਿਭਾਈ ਜਾ ਰਹੀ ਸੀ ਉਹ ਹੁਣ ਟਰੇਸੀ ਮੈਕਚਾਰਲਸ ਨੂੰ ਸੌਂਪ ਦਿੱਤੀ ਗਈ ਹੈ। ਮੈਕਚਾਰਲਸ ਅਸੈਸੀਬਿਲਿਟੀ ਮੰਤਰੀ ਵਜੋਂ ਵੀ ਆਪਣੀਆਂ ਸੇਵਾਵਾਂ ਦਿੰਦੀ ਰਹੇਗੀ।
ਅਰਲੀ ਯੀਅਰਜ਼ ਐਂਡ ਚਾਈਲਡ ਕੇਅਰ ਮੰਤਰੀ ਇੰਦਿਰਾ ਨਾਇਡੂ ਹੈਰਿਸ ਨੂੰ ਔਰਤਾਂ ਦੇ ਮਾਮਲਿਆਂ ਵਾਲਾ ਮੰਤਰਾਲਾ ਦਿੱਤਾ ਗਿਆ ਹੈ। ਸੀਨੀਅਰਜ਼ ਦੇ ਮਾਮਲਿਆਂ ਸਬੰਧੀ ਮੰਤਰਾਲਾ ਦੀਪਿਕਾ ਡਾਮਰਲਾ ਸਾਂਭੇਗੀ। ਵਿੰਨ ਦਾ ਮੰਤਰੀ ਮੰਡਲ ਸੁੰਗੜ ਕੇ 29 ਮੈਂਬਰਾਂ ਦਾ ਰਹਿ ਗਿਆ ਹੈ।

Facebook Comment
Project by : XtremeStudioz