Close
Menu

ਵਿੱਕੀਪੀਡੀਆ ‘ਤੇ ਨਹਿਰੂ ਦੇ ਪੇਜ ‘ਚ ਸਰਕਾਰੀ ਆਈ.ਪੀ. ਐਡਰੈੱਸ ਨਾਲ ਬਦਲੀ ਜਾਣਕਾਰੀ, ਕਾਂਗਰਸ ਨੇ ਮੰਗਿਆ ਪ੍ਰਧਾਨ ਮੰਤਰੀ ਤੋਂ ਜਵਾਬ

-- 02 July,2015

ਨਵੀਂ ਦਿੱਲੀ, 2 ਜੁਲਾਈ – ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਵਿੱਕੀਪੀਡੀਆ ਪੇਜ ‘ਤੇ ਉਨ੍ਹਾਂ ਦੇ ਧਰਮ ਨੂੰ ਲੈ ਕੇ ਕਾਂਟ-ਛਾਂਟ ਕਰਨ ਦਾ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਦੇ ਇਕ ਆਈ.ਪੀ. ਐਡਰੈੱਸ ਦੇ ਰਾਹੀਂ ਨਹਿਰੂ ਦੇ ਪੇਜ ‘ਤੇ 26 ਜੂਨ ਨੂੰ ਕੁਝ ਐਡਿਟ ਕੀਤਾ ਗਿਆ। ਇਸ ‘ਚ ਨਹਿਰੂ ਦੇ ਦਾਦਾ ਗੰਗਾਧਰ ਨਹਿਰੂ ਦੇ ਬਾਰੇ ਜੋੜਿਆ ਗਿਆ ਹੈ ਕਿ ਉਹ ਮੁਸਲਮਾਨ ਸਨ। ਹਾਲਾਂਕਿ ਬਾਅਦ ‘ਚ ਇਸ ਜਾਣਕਾਰੀ ਨੂੰ ਵਿੱਕੀਪੀਡੀਆ ਤੋਂ ਹਟਾ ਦਿੱਤਾ ਗਿਆ। ਇਹ ਐਡਿਟ ਇਕ ਹੀ ਆਈ.ਪੀ. ਤੋਂ ਕੀਤਾ ਗਿਆ ਸੀ ਤੇ ਵੈਰੀਫਿਕੇਸ਼ਨ ‘ਚ ਉਹ ਆਈ.ਪੀ. ਨੈਸ਼ਨਲ ਇੰਫਰੋਮੈਟਿਕਸ ਸੈਂਟਰ ਨਾਲ ਜੁੜਿਆ ਹੋਇਆ ਮਿਲਿਆ। ਇਸ ਤੋਂ ਪਤਾ ਚੱਲਦਾ ਹੈ ਕਿ ਇਹ ਆਈ.ਪੀ. ਐਡਰੈੱਸ ਐਨ.ਆਈ.ਸੀ. ਨੇ ਮੁਹੱਈਆ ਕਰਾਇਆ ਸੀ। ਕਾਂਗਰਸ ਨੇ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

Facebook Comment
Project by : XtremeStudioz