Close
Menu

ਵਿੱਤੀ ਪੈਕੇਜ ਲਈ ਬਾਦਲ ਨੂੰ ਮੋਦੀ ਦੇ ਦਫਤਰ ਮੁਹਰੇ ਪ੍ਰਦਰਸ਼ਨ ਕਰਨਾ ਚਾਹੀਦੈ: ਰੰਧਾਵਾ

-- 21 August,2015

ਚੰਡੀਗੜ•, 21 ਅਗਸਤ: ਇਥੇ ਜ਼ਾਰੀ ਇਕ ਬਿਆਨ ‘ਚ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਦਲ ਨੂੰ ਪੰਜਾਬ ਲਈ ਵਿੱਤੀ ਪੈਕੇਜ ਦੀ ਮੰਗ ਦੀ ਇਮਾਨਦਾਰੀ ਨੂੰ ਸਾਬਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫਤਰ ਮੁਹਰੇ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
ਉਨ•ਾਂ ਨੇ ਹੈਰਾਨੀ ਪ੍ਰਗਟਾਈ ਹੈ ਕਿ ਇਕ ਪਾਸੇ ਬਾਦਲ ਇਹ ਕਹਿੰਦਿਆਂ ਕਿਹਾ ਕਿ ਪੰਜਾਬ ਬਹੁਤ ਖੁਸ਼ਹਾਲ ਸੂਬਾ ਨਹੀਂ ਰਿਹਾ, ਪੰਜਾਬ ਲਈ ਨਿਆਂ ਮੰਗ ਰਹੇ ਹਨ, ਦੂਜੇ ਹੱਥ ਉਨ•ਾਂ ਦੇ ਬੇਟੇ ਤੇ ਡਿਪਟੀ ਮੁੱਖ ਮੰਤਰੀ ਹਵਾਈ ਮਹਿਲ ਖੜ•ੇ ਕਰਦਿਆਂ ਦਾਅਵੇ ਕਰ ਰਹੇ ਹਨ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਇਆ ਜਾਵੇਗਾ, ਜਿਹੜੇ ਹੱਸਣਯੋਗ ਹਨ। ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਪਿਓ ਤੇ ਪੁੱਤ ਵੱਲੋਂ ਇਕ ਦੂਜੇ ਵਿਰੋਧ ਕੀਤੇ ਜਾ ਰਹੇ ਦਾਅਵਿਆਂ ਨਾਲ ਭਰਮ ‘ਚ ਹਨ।
ਉਨ•ਾਂ ਨੇ ਮੁੱਖ ਮੰਤਰੀ ਬਾਦਲ ਨੂੰ ਪੰਜਾਬ ਦੀ ਵਿੱਤੀ ਹਾਲਤ ‘ਤੇ ਵਾਈਟ ਪੇਪਰ ਜਾਰੀ ਕਰਦਿਆਂ ਸਾਬਤ ਕਰਨ ਲਈ ਕਿਹਾ ਕਿ ਪੰਜਾਬ ਬਿਹਾਰ ਤੋਂ ਜ਼ਿਆਦਾ ਵੀ ਖੁਸ਼ਹਾਲ ਨਹੀਂ ਹੈ।
ਰੰਧਾਵਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਸੀਨੀਅਰ ਬਾਦਲ ਸਾਹਿਬ ਨੇ ਮੰਨਿਆ ਹੈ ਕਿ ਪੰਜਾਬ ਦੀ ਹਾਲਤ ਬਿਹਾਰ ਤੋਂ ਵਧੀਆ ਨਹੀਂ ਹੈ।
ਉਨ•ਾਂ ਨੇ ਬਾਦਲਾਂ ਨੂੰ ਯਾਦ ਦਿਲਾਇਆ ਕਿ ਉਹ ਬੀਤੇ 20 ਸਾਲਾਂ ਦੌਰਾਨ ਕਰੀਬ 14 ਸਾਲ ਸੱਤਾ ‘ਚ ਰਹੇ ਹਨ ਅਤੇ ਉਹ ਸੂਬੇ ਦੇ ਮਾੜੇ ਵਿੱਤੀ ਹਾਲਾਤਾਂ ਲਈ ਜ਼ਿੰਮੇਵਾਰ ਹਨ। ਇਨ•ਾਂ ਨੇ ਪੰਜਾਬ ਨੂੰ ਆਰਥਿਕ ਵਿਕਾਸ ਦੀ ਛੋਟੀ ਸੋਚ ਦੇ ਏਜੰਡੇ ‘ਤੇ ਕੰਮ ਕਰਦਿਆਂ ਬਹੁਤ ਜ਼ਿਆਦਾ ਕਰਜ ਲੈਂਦਿਆਂ ਸੂਬੇ ‘ਤੇ ਬਹੁਤ ਸਾਰਾ ਕਰਜਾ ਚੜ•ਾ ਦਿੱਤਾ ਹੈ।
ਉਨ•ਾਂ ਨੇ ਹਰਸਿਮਰਤ ਕੌਰ ਬਾਦਲ ‘ਤੇ ਵੀ ਚੁਟਕੀ ਲਈ ਹੈ, ਜਿਨ•ਾਂ ਨੇ ਹਾਲੇ ਹੀ ‘ਚ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੀ.ਐਸ.ਟੀ ਦੇ ਮੁੱਦੇ ‘ਤੇ ਰਾਹੁਲ ਗਾਂਧੀ ਨੂੰ ਸਲਾਹ ਦੇਣੀ ਚਾਹੀਦੀ ਹੈ। ਰੰਧਾਵਾ ਨੇ ਕਿਹਾ ਕਿ ਤੁਸੀਂ ਐਨ.ਡੀ.ਏ ਸਰਕਾਰ ‘ਚ ਇਕ ਸੀਨੀਅਰ ਆਗੂ ਹੋ, ਤੁਹਾਨੂੰ ਮੋਦੀ ਨੂੰ ਪੰਜਾਬ ਨੂੰ ਸਪੈਸ਼ਲ ਪੈਕੇਜ ਦੇਣ ਲਈ ਸਲਾਹ ਦੇਣੀ ਚਾਹੀਦੀ ਹੈ।
ਵਿੱਤੀ ਪੈਕੇਜ ਦੀ ਕੀ ਗੱਲ ਕਰਨੀ, ਸੁਣਨ ‘ਚ ਆਇਆ ਹੈ ਕਿ ਨਰਿੰਦਰ ਮੋਦੀ ਦੋਵੇਂ ਬਾਦਲ ਪਿਓ-ਪੁੱਤ ਤੇ ਹਰਸਿਮਰਤ ਕੌਰ ਨੂੰ ਪਿਛਲੇ 2 ਮਹੀਨਿਆਂ ਤੋਂ ਮਿਲਣ ਦਾ ਸਮਾਂ ਵੀ ਨਹੀਂ ਦੇ ਰਹੇ। ਇਸਦੇ ਉਲਟ ਡਾ. ਮਨਮੋਹਨ ਸਿੰਘ ਹਮੇਸ਼ਾ ਤੋਂ ਪੰਜਾਬ ਨੂੰ ਫੰਡ ਦੇਣ ਪ੍ਰਤੀ ਉਦਾਰ ਰਹੇ। ਉਨ•ਾਂ ਨੇ ਯਾਦ ਦਿਲਾਇਆ ਕਿ ਕਈ ਵਾਰ ਬਾਦਲ ਖੁਦ ਡਾ. ਮਨਮੋਹਨ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਲੈ ਕੇ ਮਿਲੇ ਸਨ।
ਹਾਲਾਂਕਿ, ਦਿੱਲੀ ਤੋਂ ਪੰਜਾਬ ‘ਚ ਆਉਣ ਤੋਂ ਤੁਰੰਤ ਬਾਅਦ ਉਹ ਕਾਂਗਰਸ ‘ਤੇ ਪੰਜਾਬ ਨਾਲ ਪੱਖਪਾਤ ਕਰਨ ਦੇ ਦੋਸ਼ ਲਗਾਉਣ ਲੱਗ ਪੈਂਦੇ ਸਨ।
ਡੇਰਾ ਬਾਬਾ ਨਾਨਕ ਵਿਧਾਇਕ ਨੇ 5ਵੀਂ ਵਾਰ ਮੁੱਖ ਮੰਤਰੀ ਬਣੇ ਬਾਦਲ ਨੂੰ ਤੱਥਾਂ ਦੀ ਜਾਂਚ ਕਰਨ ਲਈ ਕਿਹਾ ਹੈ ਕਿ ਵਾਜਪੇਈ ਦੀ ਅਗਵਾਈ ਵਾਲੀ ਐਨ.ਡੀ.ਏ ਸਰਾਕਰ ਨੇ ਹੀ ਗੁਆਂਢੀ ਰਾਜਾਂ ਨੂੰ ਵਿਸ਼ੇਸ਼ ਟੈਕਸ ਰਿਆਇਤਾਂ ਦਿੱਤੀਆਂ ਸਨ, ਜਿਨ•ਾਂ ਨੇ ਪੰਜਾਬ ਦੀ  ਇੰਡਸਟਰੀ ਨੂੰ ਨੁਕਸਾਨ ਪਹੁੰਚਾਇਆ। ਤੁਸੀਂ ਉਸ ਸਰਕਾਰ ਦਾ ਹਿੱਸਾ ਸੀ, ਕਿਉਂ ਤੁਸੀਂ ਉਦੋਂ ਵਿਰੋਧ ਨਹੀਂ ਕੀਤਾ?
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਦੋਂ ਬਾਦਲ ਪੰਜਾਬ ਲਈ ਸਪੈਸ਼ਲ ਵਿੱਤੀ ਪੈਕੇਜ ਵਾਸਤੇ ਨਰਿੰਦਰ ਮੋਦੀ ਦੇ ਦਫਤਰ ਮੁਹਰੇ ਧਰਨਾ ਦੇਣਗੇ, ਉਹ ਵੀ ਪ੍ਰਦਰਸ਼ਨ ‘ਚ ਸ਼ਾਮਿਲ ਹੋਣਗੇ।

Facebook Comment
Project by : XtremeStudioz