Close
Menu

ਵਿੱਦਿਆ ਬਾਲਨ ਨਾਲ ਰੋਮਾਂਸ ਕਰਨਗੇ ਅਮਿਤਾਭ ਬੱਚਨ

-- 05 November,2013

big-vidya-640x360ਮੁੰਬਈ,5 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਵਿੱਦਿਆ ਬਾਲਨ ਨਾਲ ਸਿਲਵਰ ਸਕਰੀਨ ‘ਤੇ ਰੋਮਾਂਸ ਕਰਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਸੁਜਾਏ ਘੋਸ਼ ਇਕ ਫਿਲਮ ਬਣਾਉਣ ਜਾ ਰਹੇ ਹਨ, ਜੋ ਇਕ ਅੰਗਰੇਜ਼ੀ ਕਹਾਣੀ ‘ਦਿ ਡੇਭੋਸ਼ਨ ਆਫ ਸਸਪੈਕਟ ਐਕਸ’ ‘ਤੇ ਆਧਾਰਿਤ ਹੋਵੇਗੀ। ਦੱਸਿਆ ਜਾਂਦਾ ਹੈ ਕਿ ਇਸ ਫਿਲਮ ‘ਚ ਅਮਿਤਾਭ ਬੱਚਨ ਅਤੇ ਵਿੱਦਿਆ ਬਾਲਨ ਦੀ ਚੋਣ ਕੀਤੀ ਗਈ ਹੈ। ਵਿੱਦਿਆ ਬਾਲਨ ਇਸ ਤੋਂ ਪਹਿਲਾਂ ਸੁਜਾਏ ਘੋਸ਼ ਦੀ ਫਿਲਮ ‘ਕਹਾਣੀ’ ਚ ਕੰਮ ਕਰ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਇਸ ਫਿਲਮ ‘ਚ ਅਮਿਤਾਭ ਬੱਚਨ ਇਕ ਗਣਿਤਕਸ਼ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜੋ ਆਪਣੀ ਗੁਆਂਢਣ ਨਾਲ ਪਿਆਰ ਕਰਦੇ ਹਨ ਪਰ ਉਹ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਪਾਉਂਦੇ ਹਨ। ਇਸ ਫਿਲਮ ਦਾ ਨਿਰਮਾਣ ਏਕਤਾ ਕਪੂਰ ਕਰਨ ਵਾਲੀ ਹੈ। ਅਮਿਤਾਭ ਅਤੇ ਵਿੱਦਿਆ ਇਸ ਤੋਂ ਪਹਿਲਾਂ ਆਰ. ਬਾਲਕੀ ਦੀ ਫਿਲਮ ‘ਪਾਅ’ ‘ਚ ਕੰਮ ਚੁੱਕੇ ਹਨ।

Facebook Comment
Project by : XtremeStudioz