Close
Menu

ਵੀਨਸ ਨੇ ਟਾਪ ਦਰਜੇ ਦੀ ਅਜ਼ਾਰੇਂਕਾ ਨੂੰ ਕੀਤਾ ਬਾਹਰ

-- 25 September,2013

funny-hindi-jokes-smsਟੋਕੀਓ,25 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਅਮਰੀਕਾ ਦੀ ਵੀਨਸ ਵਿਲੀਅਮਸ ਨੇ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਟਾਪ ਦਰਜਾ ਅਤੇ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਦੀ ਬੈਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਨੂੰ ਲਗਾਤਾਰ ਸੈੱਟਾਂ ‘ਚ 6-2, 6-4 ਨਾਲ ਹਰਾ ਕੇ ਪੈਨ ਪੈਸਿਫਿਕ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰੇ ‘ਚ ਪ੍ਰਵੇਸ਼ ਕਰ ਲਿਆ। ਵੀਨਸ ਨੇ ਯੂ. ਐੱਸ. ਓਪਨ ਦੀ ਅਜ਼ਾਰੇਂਕਾ ਨੂੰ ਹਰਾ ਕੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਉਲਟ ਫੇਰ ਕਰ ਦਿੱਤਾ। ਇਸ ਟੂਰਨਾਮੈਂਟ ‘ਚ ਦੁਨੀਆ ਦੀ ਨੰਬਰ ਇਕ ਖਿਡਾਰਨ ਅਤੇ ਵੀਨਸ ਦੀ ਛੋਟੀ ਭੈਣ ਸੈਰੇਨਾ ਵਿਲੀਅਮਸ ਅਤੇ ਤੀਜੇ ਨੰਬਰ  ਦੀ ਰੂਸ ਦੀ ਮਾਰੀਆ ਸ਼ਾਰਾਪੋਵਾ ਹਿੱਸਾ ਨਹੀਂ ਲੈ ਰਹੀਆਂ ਹਨ। ਦੂਜੇ ਦੌਰ ਦੇ ਕੁੱਝ ਹੋਰ ਉਲਟਫੇਰਾਂ ‘ਚ ਤੀਜੀ ਸੀਡ ਇਟਲੀ ਦੀ ਸਾਰਾ ਈਰਾਨੀ, ਨੌਵਾਂ ਦਰਜਾ ਅਮਰੀਕਾ ਦੀ ਸਲੋਐੱਨ ਸਟੀਫੰਸ ਅਤੇ 14ਵਾਂ ਦਰਜਾ ਬੈਲਜ਼ੀਅਮ ਦੀ ਕਸਰਟਨ ਫਿਲਪੈਂਕਸ ਨੂੰ ਵੀ ਹਾਰ ਦੀ ਸਾਹਮਣਾ ਕਰਨ ਪਿਆ। ਈਰਾਨੀ ਨੂੰ ਰੂਸ ਦੀ ਸਵੈਤਲਾਨਾ ਕੁਜਨੇਤਸੋਵਾ ਨੇ 6-4, 6-4 ਨਾਲ ਹਰਾਇਆ ਅਤੇ ਸਟੀਫੰਸ ਨੂੰ ਕੈਨੇਡਾ ਦੀ ਯੂਜੈਨੀ ਬੂਚਰਡ ਨੇ 5-7, 7-6, 6-3 ਨਾਲ ਹਰਾਇਆ। ਦੂਜੀ ਸੀਡ ‘ਚ ਪੋਲੈਂਡ ਦੀ ਅਗਿਨਸਜ਼ਕਾ ਰਦਵਾਂਸਕਾ, ਚੌਥਾ ਦਰਜਾ ਡੈਨਮਾਰਕ ਦੀ ਕੈਰੋਲੀਨ ਵੋਜ਼ਿਨਆਕੀ, ਛੇਵਾਂ ਦਰਜਾ ਸਰਬੀਆ ਦੀ ਯੈਲੇਨਾ ਯਾਂਕੋਵਿਚ, 11ਵੀਂ ਰੈਕਿੰਗ ਸਰਬੀਆ ਦੀ ਅਨਾ ਈਵਾਨੋਵਿਚ ਅਤੇ 12ਵਾਂ ਦਰਜਾ ਆਸਟਰੇਲੀਆ ਦੀ ਸਾਮੰਥਾ ਸਤੋਸੁਰ ਨੇ ਦੂਜੇ ਦੌਰ ਦੇ ਆਪਣੇ ਮੁਕਾਬਲੇ ਜਿੱਤ ਕੇ ਅਗਲੇ ਦੌਰ ‘ਚ ਜਗ੍ਹਾ ਬਣਾ ਲਈ।

Facebook Comment
Project by : XtremeStudioz