Close
Menu

ਵੀਰਭਦਰ ਦੇ ਸਥਾਨਾਂ ‘ਤੇ ਸੀ.ਬੀ.ਆਈ ਦੀਆਂ ਛਾਪੇਮਾਰੀਆਂ ਨੇ ਕੈਪਟਨ ਅਮਰਿੰਦਰ ਨੇ ਨਿੰਦਾ ਕੀਤੀ

-- 28 September,2015

ਚੰਡੀਗੜ੍ਹ, 28 ਸਤੰਬਰ: ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਸੀ.ਬੀ.ਆਈ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਦੇ ਨਿਵਾਸ ‘ਤੇ ਉਨ੍ਹਾਂ ਦੀ ਬੇਟੀ ਦੇ ਵਿਆਹ ਮੌਕੇ ਛਾਪਾਮਾਰੀ ਕੀਤੇ ਜਾਣ ਦੀ ਨਿੰਦਾ ਕੀਤੀ ਹੈ।
ਇਥੇ ਜ਼ਾਰੀ ਇਕ ਬਿਆਨ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਿਰਫ ਐਨ.ਡੀ.ਏ ਸ਼ਾਸਨ ਦੀ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਦੁਸ਼ਮਣੀ ਦੀ ਸਿਆਸਤ ਦਾ ਖੁਲਾਸਾ ਹੁੰਦਾ ਹੈ, ਜੋ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਸੀ.ਬੀ.ਆਈ ਨੇ ਵੀਰਭਦਰ ਸਿੰਘ ਨਾਲ ਸਬੰਧਤ ਵੱਖ ਵੱਖ ਸਥਾਨਾਂ ‘ਤੇ ਛਾਪਾਮਾਰੀ ਕਰਨੀ ਸੀ, ਤਾਂ ਜੇ ਉਹ ਕੁਝ ਦਿਨ ਇੰਤਜ਼ਾਰ ਕਰ ਲੈਂਦੀ, ਫਿਰ ਕਿਹੜਾ ਅਸਮਾਨ ਡਿੱਗ ਜਾਣਾ ਸੀ। ਇਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਿਆਸੀ ਵਿਰੋਧੀਆਂ ਦੇ ਇਸ਼ਾਰੇ ‘ਤੇ ਕੀਤੀ ਗਈ ਸ਼ਰਮਨਾਕ ਹਰਕਤ ਹੈ।
ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਤੇ ਸਿਆਸੀ ਲੜਾਈਆਂ ਕਾਨੂੰਨੀ ਤੇ ਸਿਆਸੀ ਤਰੀਕੇ ਨਾਲ ਲੜਨੀਆਂ ਚਾਹੀਦੀਆਂ ਹਨ, ਨਾ ਕਿ ਕਿਸੇ ਮਹੱਤਵਪੂਰਨ ਸਮਾਰੋਹ ਨੂੰ ਖ਼ਰਾਬ ਕਰਦਿਆਂ ਦੁਸ਼ਮਣੀ ਕੱਢਣੀ ਚਾਹੀਦੀ ਹੈ, ਭਾਵੇਂ ਉਹ ਤੁਹਾਡੀ ਸੱਭ ਤੋਂ ਵੱਡੇ ਦੁਸਮਣ ਦੀ ਲੜਕੀ ਦੇ ਵਿਆਹ ਦਾ ਸਮਾਰੋਹ ਹੀ ਕਿਉਂ ਨਾ ਹੋਵੇ। ਇਸ ਮੌਕੇ ਅਜਿਹੀ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਵਾਲੇ ਹਰ ਪੱਖੋਂ ਨਿੰਦਾ ਕਰਨੀ ਚਾਹੀਦੀ ਹੈ।

Facebook Comment
Project by : XtremeStudioz