Close
Menu

ਵੀਰਭੱਦਰ ਦੇ ਟਿਕਾਣਿਅਾਂ ’ਤੇ ਸੀਬੀਅਾੲੀ ਦੇ ਛਾਪੇ

-- 27 September,2015

ਸ਼ਿਮਲਾ, 27 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਜਦੋਂ ਅਾਪਣੀ ਦੂਜੀ ਧੀ ਦੇ ਵਿਅਾਹ ਸਮਾਗਮਾਂ ’ਚ ਰੁੱਝੇ ਹੋੲੇ ਸਨ ਤਾਂ ਸੀਬੀਅਾੲੀ ਨੇ ਅਸਾਸਿਅਾਂ ਤੋਂ ਵੱਧ ਜਾੲਿਦਾਦ ਬਣਾੳੁਣ ਦੇ ਮਾਮਲੇ ’ਚ ੳੁਨ੍ਹਾਂ ਦੀ ੲਿਥੇ ਗੈਰਸਰਕਾਰੀ ਰਿਹਾੲਿਸ਼ ਸਮੇਤ 13 ਟਿਕਾਣਿਅਾਂ ’ਤੇ ਛਾਪੇਮਾਰੀ ਕੀਤੀ। ਕਾਂਗਰਸ ਨੇ ਸਖ਼ਤ ਪ੍ਰਤੀਕਰਮ ਦਿੰਦਿਅਾਂ ਕਾਰਵਾੲੀ ਨੂੰ ‘ਅਣਮਨੁੱਖੀ ਅਤੇ ਬਦਲਾਲੳੂ’ ਕਰਾਰ ਦਿੱਤਾ ਹੈ।
81 ਵਰ੍ਹਿਅਾਂ ਦੇ ਸ੍ਰੀ ਵੀਰਭੱਦਰ ਸਿੰਘ ਜਦੋਂ ਸਵੇਰੇ ਸਾਢੇ ਸੱਤ ਵਜੇ ਸਰਕਾਰੀ ਰਿਹਾੲਿਸ਼ ਤੋਂ ਸੰਕਟ ਮੋਚਨ ਮੰਦਰ ’ਚ ਅਾਪਣੀ ਦੂਜੀ ਧੀ ਦੇ ਵਿਅਾਹ ਲੲੀ ਨਿਕਲੇ ਤਾਂ ਸੀਬੀਅਾੲੀ ਨੇ ਸ਼ਿਮਲਾ, ਦਿੱਲੀ ਅਤੇ ਹੋਰ ਥਾਵਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਸੀਬੀਅਾੲੀ ਦੀ 18 ਮੈਂਬਰੀ ਟੀਮ ਨੇ ਸ਼ਿਮਲਾ ਰਿਹਾੲਿਸ਼ ’ਤੇ ਸਬੂਤਾਂ ਦੀ ਭਾਲ ਲੲੀ ਛਾਪਾ ਮਾਰਿਅਾ। ਜਾਂਚ ੲੇਜੰਸੀ ਨੇ ਦਿੱਲੀ ’ਚ ੳੁਨ੍ਹਾਂ ਦੀ ਸਰਕਾਰ ਰਿਹਾੲਿਸ਼, ਸ਼ਿਮਲਾ ਅਤੇ ਰਾਮਪੁਰ ’ਚ ਦੋ ਮਕਾਨਾਂ ਅਤੇ ਦੱਖਣੀ ਦਿੱਲੀ ’ਚ ਮਹਿਰੌਲੀ ਫਾਰਮ ਹਾੳੂਸ ’ਤੇ ਤਲਾਸ਼ੀ ਲੲੀ। ਫਾਰਮ ਹਾੳੂਸ ਵੀਰਭੱਦਰ ਦੇ ਲਡ਼ਕੇ ਵਿਕਰਮਾਦਿੱਤਿਅਾ ਸਿੰਘ ਦੇ ਨਾਮ ’ਤੇ ਹੈ।
ਸੀਬੀਅਾੲੀ ਨੇ ਵੀਰਭੱਦਰ ਸਿੰਘ ਅਤੇ ੳੁਨ੍ਹਾਂ ਦੇ ਪਰਿਵਾਰ ਖ਼ਿਲਾਫ਼ ਅਾਮਦਨ ਤੋਂ ਵੱਧ 6.1 ਕਰੋਡ਼ ਰੁਪੲੇ ੲਿਕੱਠੇ ਕਰਨ ਦੇ ਮਾਮਲੇ ’ਚ ਮੁੱਢਲੀ ਜਾਂਚ ਦਰਜ ਕੀਤੀ ਸੀ। ਯੂਪੀੲੇ ਸਰਕਾਰ ਦੇ ਕਾਰਜਕਾਲ ਦੌਰਾਨ ਕੇਂਦਰੀ ਸਟੀਲ ਮੰਤਰੀ ਰਹਿੰਦਿਅਾਂ ੳੁਨ੍ਹਾਂ ’ਤੇ ੲਿਹ ਰਕਮ ਜੁਟਾੳੁਣ ਦਾ ਦੋਸ਼ ਲੱਗਾ ਹੈ। ਮੁੱਢਲੀ ਜਾਂਚ ’ਚ ਵੀਰਭੱਦਰ ਸਿੰਘ ਤੋਂ ੲਿਲਾਵਾ ੳੁਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ, ਪੁੱਤਰ ਵਿਕਰਮਾਦਿੱਤਿਅਾ ਸਿੰਘ, ਧੀ ਅਪਰਾਜਿਤਾ ਸਿੰਘ ਅਤੇ ਅੈਲਅਾੲੀਸੀ ੲੇਜੰਟ ਅਾਨੰਦ ਚੌਹਾਨ ਤੇ ਚੁੰਨੀ ਲਾਲ ਚੌਹਾਨ ਦੇ ਨਾਮ ਸਨ ਅਤੇ ਜਾਂਚ ੲੇਜੰਸੀ ਨੇ ੲਿਸ ਨੂੰ ਅੈਫਅਾੲੀਅਾਰ ’ਚ ਬਦਲਦਿਅਾਂ ਭ੍ਰਿਸ਼ਟਾਚਾਰ ਵਿਰੋਧੀ ਅੈਕਟ ਤਹਿਤ ਕੇਸ ਦਰਜ ਕਰ ਲਿਅਾ ਸੀ। ਸੀਬੀਅਾੲੀ ਨੇ ਦਾਅਵਾ ਕੀਤਾ ਹੈ ਕਿ ਛੇ ਵਾਰ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਅੈਲਅਾੲੀਸੀ ੲੇਜੰਟ ਚੌਹਾਨ ਰਾਹੀਂ ਜੀਵਨ ਬੀਮਾ ਪਾਲਿਸੀ ’ਚ 6.1 ਕਰੋਡ਼ ਰੁਪੲੇ ਨਿਵੇਸ਼ ਕੀਤੇ ਸਨ।
ੲਿਸ ਕਾਰਵਾੲੀ ਨੂੰ ‘ਬਦਲੇ ਦੀ ਭਾਵਨਾ’ ਕਰਾਰ ਦਿੰਦਿਅਾਂ ਕਾਂਗਰਸ ਅਾਗੂ ਗੁਲਾਮ ਨਬੀ ਅਾਜ਼ਾਦ ਨੇ ਕਿਹਾ ਕਿ ੲਿਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਫ਼ਰਤੀ ੲੇਜੰਡੇ ਅਤੇ ਪਾਰਟੀ ਖ਼ਿਲਾਫ਼ ਸਿਅਾਸੀ ਬਦਲਾਖੋਰੀ ਦਾ ਮਾਮਲਾ ਹੈ ਜਿਸ ’ਚ ਸੀਬੀਅਾੲੀ ਨੇ ਭਾਰਤ ਦੇ ਸਭ ਤੋਂ ਸੀਨੀਅਰ ਮੁੱਖ ਮੰਤਰੀ ਦੀ ਰਿਹਾੲਿਸ਼ ’ਤੇ ਛਾਪੇ ਮਾਰੇ।

Facebook Comment
Project by : XtremeStudioz