Close
Menu

ਵੀਰਭੱਦਰ ਸਿੰਘ ਦੇ ਨਿਵਾਸ ‘ਤੇ ਸੀ.ਬੀ.ਆਈ ਦਾ ਛਾਪਾ ਸਿਆਸੀ ਦੁਸ਼ਮਣੀ ਦਾ ਨਤੀਜ਼ਾ: ਬਾਜਵਾ

-- 27 September,2015

ਚੰਡੀਗੜ੍ਹ, 27 ਸਤੰਬਰ: ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਦੇ ਨਿਵਾਸ ‘ਤੇ ਸੀ.ਬੀ.ਆਈ ਦੇ ਛਾਪੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਂਗਰਸ ਪਾਰਟੀ ਤੇ ਉਸਦੇ ਆਗੁਆਂ ਖਿਲਾਫ ਖੁੰਦਕ ਦੇ ਏਜੰਡੇ ਤੇ ਸਿਆਸੀ ਦੁਸ਼ਮਣੀ ਕੱਢਣ ਦਾ ਨਤੀਜਾ ਦੱਸਿਆ ਹੈ, ਜਿਹੜੀ ਨਾਦਿਰਸ਼ਾਹੀ ਦੀ ਹੱਦ ਤੱਕ ਪਹੁੰਚ ਚੁੱਕੀ ਹੈ।
ਇਥੇ ਜ਼ਾਰੀ ਬਿਆਨ ‘ਚ ਬਾਜਵਾ ਨੇ ਕਿਹਾ ਕਿ ਮੋਦੀ ਨੇ ਸੱਭ ਤੋਂ ਹੇਠਲੇ ਪੱਧਰ ਦੀ ਸਿਆਸਤ ‘ਤੇ ਉਤਰਦਿਆਂ ਵੀਰਭੱਦਰ ਸਿੰਘ ਦੇ ਨਿਵਾਸ ‘ਤੇ ਉਦੋਂ ਛਾਪਾ ਮਰਵਾਇਆ ਜਦੋਂ ਉਨ੍ਹਾਂ ਦੀ ਵੱਡੀ ਬੇਟੀ ਮੀਨਾਕਸ਼ੀ ਦਾ ਵਿਆਹ ਹੋ ਰਿਹਾ ਸੀ। ਇਕ ਪਾਸੇ, ਦੁਲਹਾ ਤੇ ਦੁਲਹਣ ਪਰਿਵਾਰ ਦੇ ਪੂਰੇ ਪਰਿਵਾਰ ਸਮੇਤ ਮਹਿਮਾਨ ਵਿਆਹ ਲਈ ਮੰਦਰ ਜਾ ਰਹੇ ਸਨ, ਉਸ ਦੌਰਾਨ ਮੋਦੀ ਸਰਕਾਰ ਨੇ ਨਿਜੀ ਦੁਸ਼ਮਣੀ ਕੱਢਦਿਆਂ ਮੁੱਖ ਮੰਤਰੀ ਦੇ ਨਿਵਾਸ ‘ਤੇ ਛਾਪਾ ਮਰਵਾਇਆ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਿਆਸੀ ਦੁਸ਼ਮਣੀ ਕੱਢਣ ਦੀ ਲਾਲਚ ਨੇ ਭਾਰਤ ਦੇ ਬੇਟੀ ਦੇ ਵਿਆਹ ‘ਚ ਰੁਕਾਵਟ ਨਾ ਪਾਉਣ ਦੇ ਇਤਿਹਾਸ ਨੂੰ ਵੱਡੀ ਸੱਟ ਮਾਰੀ ਹੈ। ਇਹ ਮੋਦੀ ਦਾ ਇਕ ਗੈਰ ਮਨੁੱਖੀ ਤੇ ਦੁਸ਼ਮਣੀ ਭਰਿਆ ਵਤੀਰਾ ਹੈ।
ਉਨ੍ਹਾਂ ਨੇ ਕਿਹਾ ਕਿ ਮੋਦੀ ਤੇ ਭਾਜਪਾ ਸਰਕਾਰ ਵੱਲੋਂ ਸੀ.ਬੀ.ਆਈ ਨੂੰ ਭਾਜਪਾ ਇਨਵੈਸਟੀਗੇਸ਼ਨ ਬਿਊਰੋ ਬਣਾ ਕੇ ਵਿਰੋਧੀਆਂ ਖਿਲਾਫ ਸਿਆਸੀ ਦੁਸ਼ਮਣੀ ਕੱਢਣਾ ਬਹੁਤ ਹੀ ਨਿੰਦਣਯੋਗ ਹੈ। ਇਕ ਬੇਹਤਰ ਲੋਕਤੰਤਰ ‘ਚ ਅਜਿਹਾ ਫਾਸੀਵਾਦੀ ਰੂਝਾਨ ਬਹੁਤ ਘਾਤਕ ਹੈ, ਜਿਸ ‘ਤੇ ਕਾਂਗਰਸ ਪਾਰਟੀ ਕਾਇਮ ਹੈ। ਅਸੀਂ ਮੋਦੀ ਦੀ ਤਾਨਾਸ਼ਾਹੀ, ਨਿਰੰਕੁਸ਼ ਤੇ ਸਿਆਸੀ ਦੁਸ਼ਮਣੀ ਦੀ ਨੀਤੀ ਖਿਲਾਫ ਲੜਨ ਲਈ ਵਚਨਬੱਧ ਹਾਂ।
ਉਨ੍ਹਾਂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਭਾਜਪਾ ਸਰਕਾਰ ਨੇ ਸੀ.ਬੀ.ਆਈ ਰਾਹੀਂ ਵੀਰਭਦਰ ਖਿਲਾਫ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਸੀ, ਜੋ ਪੁਰੀ ਤਰ੍ਹਾਂ ਝੂਠਾ ਤੇ ਪੁਰਾਣਾ ਅਨੁਚਿਤ ਜਾਇਦਾਦਾਂ ਦਾ ਮਾਮਲਾ ਹੈ। ਇਹ ਸਿਰਫ ਲੋਕਾਂ ਦਾ ਧਿਆਨ ਮੋਦੀਗੇਟ, ਵਿਆਪਮ ਘੁਟਾਲਾ, ਛੱਤੀਸਗੜ੍ਹ ਪੀ.ਡੀ.ਐਸ ਘੁਟਾਲਾ, ਛੱਤੀਸਗੜ੍ਹ ਬੈਂਕ ਘੁਟਾਲਾ, ਰਾਜਸਥਾਨ ਖੁਦਾਈ ਘੁਟਾਲਾ, ਮਹਾਰਾਸ਼ਟਰ ਚਿੱਕੀ ਤੇ ਟੈਂਡਰ ਘੁਟਾਲੇ, ਝੂਠੀ ਡਿਗਰੀਆਂ ਦਾ ਘੁਟਾਲਾ ਤੇ ਹੋਰਨਾਂ ਮਾਮਲਿਆਂ ‘ਚ ਇਨ੍ਹਾਂ ਦੇ ਆਗੂਆਂ ਤੇ ਮੁੱਖ ਮੰਤਰੀਆਂ ਦੇ ਭ੍ਰਿਸ਼ਟਾਚਾਰ ਤੇ ਨਾਕਾਮੀ ਤੋਂ ਭਟਕਾਉਣ ਲਈ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਵੀਰਭਦਰ ਸਿੰਘ ਖਿਲਾਫ ਲਗਾਇਆ ਗਿਆ ਇਹ ਕੋਈ ਨਵਾਂ ਦੋਸ਼ ਨਹੀਂ ਹੈ। ਇਸੇ ਤਰ੍ਹਾਂ ਉਨ੍ਹਾਂ ਦੀਆਂ ਗੈਰ ਪ੍ਰਮਾਣਿਤ ਇਨਕਮ ਟੈਕਸ ਰਿਟਰਨਾਂ ਦਾ ਮਾਮਲਾ ਭਾਜਪਾ ਵੱਲੋਂ 2012 ਦੀਆਂ ਵਿਧਾਨ ਸਭਾ ਚੋਣਾ ਵੇਲੇ ਚੁੱਕਿਆ ਗਿਆ, ਜੋ ਉਸ ਵੇਲੇ ਸੂਬੇ ‘ਚ ਕਾਂਗਰਸ ਦੇ ਪ੍ਰਚਾਰ ਦੀ ਅਗਵਾਈ ਕਰ ਰਹੇ ਆਗੂ ਦਾ ਅਕਸ ਬਿਗਾੜਨ ਦੀ ਕੋਸ਼ਿਸ਼ ਸੀ। ਇਨ੍ਹਾਂ ਦੋਸ਼ਾਂ ਹੇਠ ਭਾਜਪਾ ਨੇ ਅਕਸ ਬਿਗਾੜਨ ਦੀ ਮੁਹਿੰਮ ਚਲਾ ਰੱਖੀ ਸੀ। ਪਰ ਸੂਬੇ ਦੇ ਲੋਕ ਭਾਜਪਾ ਦੀਆਂ ਸਾਜਿਸ਼ਾਂ ਨੂੰ ਦੇਖ ਰਹੀ ਸੀ ਤੇ ਕਾਂਗਰਸ ਨੂੰ ਵੱਡੇ ਬਹੁਮਤ ਨਾਲ ਸੱਤਾ ‘ਚ ਵਾਪਿਸ ਲਿਆਉਂਦਾ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵੀਰਭਦਰ ਪਹਿਲਾਂ ਹੀ ਸਬੰਧਤ ਅਫਸਰਾਂ ਕੋਲ ਆਪਣੇ ਆਮਦਨ ਟੈਕਸ ਦੀ ਜਾਣਕਾਰੀ ਮੁਹੱਈਆ ਕਰਵਾ ਚੁੱਕੇ ਹਨ ਤੇ ਵੱਖ ਵੱਖ ਪੱਧਰ ‘ਤੇ ਅਧਿਕਾਰੀ ਮਾਮਲੇ ‘ਤੇ ਵਿਚਾਰ ਕਰ ਚੁੱਕੇ ਹਨ। ਉਨ੍ਹਾਂ ਦੀ ਖੇਤੀਬਾੜੀ ਤੋਂ ਪ੍ਰਾਪਤ ਆਮਦਨ ਦਾ ਮੁੱਦਾ ਆਮਦਨ ਟੈਕਸ ਦੀ ਅਪੀਲੇਟ ਟ੍ਰਿਬਿਊਨਲ ਕੋਲ ਵਿਚਾਰ ਅਧੀਨ ਹੈ। ਇਨਕਮ ਟੈਕਸ ਨਾਲ ਸਬੰਧਤ ਜਾਂਚਾਂ ਦੇ ਅਧਿਕਾਰ ਦਾ ਮੁੱਦਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ‘ਚ ਜਾ ਚੁੱਕਾ ਹੈ ਤੇ ਇਹ ਹੁਣ ਮਾਨਯੋਗ ਸੁਪਰੀਮ ਕੋਰਟ ਕੋਲ ਵਿਚਾਰ ਅਧੀਨ ਹੈ।
ਉਨ੍ਹਾਂ ਨੇ ਕਿਹਾ ਕਿ ਇਸੇ ਮਾਮਲੇ ‘ਚ ਵੀ ਇਕ ਅਪੀਲ ਦਾਖਲ ਕੀਤੀ ਗਈ ਸੀ, ਜਿਹੜੀ ਦਿੱਲੀ ਹਾਈ ਕੋਰਟ ਕੋਲ ਵਿਚਾਰ ਅਧੀਨ ਹੈ, ਜਿਥੇ ਸੀ.ਬੀ.ਆਈ ਤੇ ਆਮਦਨ ਟੈਕਸ ਵਿਭਾਗ ਵੱਲੋਂ ਡਿਟੇਲ  ‘ਚ ਜਵਾਬ ਦਾਖਲ ਕੀਤਾ। ਹੈਰਾਨੀਜਨਕ ਹੈ ਕਿ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤੇ ਬਗੈਰ ਸੀ.ਬੀ.ਆਈ ਨੇ ਪਹਿਲਾਂ ਪੀ.ਈ ਰਜਿਸਟਰ ਕੀਤੀ ਤੇ ਹੁਣ ਰੇਡ ਕਰ ਦਿੱਤੀ।
ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਜਵਾਬ ਦੇਣਗੇ ਕਿ ਕਿਉਂ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰਾਜਸਥਾਨ ‘ਚ ਭਾਜਪਾ ਦੀ ਮੁੱਖ ਮੰਤਰੀ ਵਸੁੰਦਰਾ ਰਾਜੇ ਤੇ ਮੋਦੀਗੇਟ ‘ਚ ਸ਼ਾਮਿਲ ਹੋਰਨਾਂ ਆਗੂਆਂ ਖਿਲਾਫ ਮਾਮਲਾ ਦਰਜ਼ ਨਹੀਂ ਕੀਤਾ ਤੇ ਛਾਪੇ ਨਹੀਂ ਮਰਵਾਏ। ਕੀ ਮੋਦੀ ਜਵਾਬ ਦੇਣਗੇ ਕਿ ਕਿਉਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਖਿਲਾਫ ਵਿਆਪਮ ਘੁਟਾਲੇ ‘ਚ ਮਾਮਲਾ ਨਹੀਂ ਦਰਜ਼ ਕੀਤਾ ਗਿਆ ਤੇ ਛਾਪੇ ਨਹੀਂ ਮਾਰੇ ਗਏ, ਜਿਥੇ 77 ਲੱਖ ਬੱਚਿਆਂ ਦਾ ਭਵਿੱਖ ਖਤਰੇ ‘ਚ ਹੈ ਤੇ ਕਰੀਬ 40 ਲੋਕ ਮਰ ਚੁੱਕੇ ਹਨ? ਕੀ ਪ੍ਰਧਾਨ ਮੰਤਰੀ ਦੱਸਣਗੇ ਕਿ ਕਿਉਂ ਛੱਤੀਸਗੜ੍ਹ ‘ਚ ਭਾਜਪਾ ਦੇ ਮੁੱਖ ਮੰਤਰੀ ਡਾ ਰਮਨ ਸਿੰਘ ਖਿਲਾਫ ਮਾਮਲਾ ਨਹੀਂ ਦਰਜ਼ ਕੀਤਾ ਗਿਆ ਤੇ ਛਾਪੇ ਨਹੀਂ ਮਾਰੇ ਗਏ, ਜਿਥੇ ਪੀ.ਡੀ.ਐਸ ਘੁਟਾਲਾ 36000 ਕਰੋੜ ਨੂੰ ਪਾਰ ਕਰ ਚੁੱਕਾ ਹੈ ਤੇ ਇਕ ਬੈਂਕ ਘੁਟਾਲਾ ਹੋ ਚੁੱਕਾ ਹੈ?
ਕੀ ਪ੍ਰਧਾਨ ਮੰਤਰੀ ਦੱਸਣਗੇ ਕਿ ਕਿਉਂ ਰਾਜਸਥਾਨ ਦੀ ਭਾਜਪਾ ਮੁੱਖ ਮੰਤਰੀ ਖਿਲਾਫ ਰਾਜਸਥਾਨ ਖੁਦਾਈ ਘੁਟਾਲੇ ਦੇ 45000 ਕਰੋੜ ਦੇ ਮਾਮਲੇ ‘ਚ ਕੇਸ ਨਹੀਂ ਦਰਜ ਕੀਤੇ ਗਏ ਤੇ ਛਾਪੇ ਨਹੀਂ ਮਾਰੇ ਗਏ?
ਕੀ ਪ੍ਰਧਾਨ ਮੰਤਰੀ ਦੱਸਣਗੇ ਕਿ ਕਿਉਂ ਮਹਾਰਾਸ਼ਟਰ ‘ਚ ਚਿੱਕੀ ਤੇ ਟੈਂਡਰ ਘੁਟਾਲਿਆਂ ਹੇਠ ਮਾਮਲੇ ਨਹੀਂ ਦਰਜ ਕੀਤੇ ਗਏ ਛਾਪੇ ਨਹੀਂ ਮਾਰੇ ਗਏ?

Facebook Comment
Project by : XtremeStudioz