Close
Menu

ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ ਮੈਰੀਜੁਆਨਾ ਸੰਬੰਧੀ ਬਿੱਲ

-- 11 April,2017
ਓਟਾਵਾ— ਮੈਰੀਜੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਸਰਕਾਰ ਵੱਲੋਂ ਇਸ ਵੀਰਵਾਰ ਨੂੰ ਬਿੱਲ ਲਿਆਂਦਾ ਜਾਵੇਗਾ। ਇਸ ਬਿੱਲ ਵਿਚ ਪੂਰਾ ਵੇਰਵਾ ਹੋਵੇਗਾ ਕਿ ਫੈਡਰਲ ਸਰਕਾਰ ਮੈਰੀਜੁਆਨਾ ਦੀ ਵਿਕਰੀ ਨੂੰ ਕਿਸ ਤਰ੍ਹਾਂ ਕੰਟਰੋਲ ਕਰਨ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣ ਦਾ ਅਧਿਐਨ ਕਰਨ ਵਾਸਤੇ ਇਕ ਟਾਸਕ ਫੋਰਸ ਕਾਇਮ ਕੀਤੀ ਸੀ, ਜਿਸ ਵੱਲੋਂ 80 ਤੋਂ ਵੀ ਵਧ ਸਿਫਾਰਿਸ਼ਾਂ ਇਸ ਸੰਦਰਭ ਵਿਚ ਕੀਤੀਆਂ ਗਈਆਂ ਹਨ ਕਿ ਮੈਰੀਜੁਆਨਾ ਨੂੰ ਕਿਸ ਤਰਾਂ ਵੇਚਿਆ ਜਾਵੇ। ਇਨ੍ਹਾਂ ਸਿਫਾਰਿਸ਼ਾਂ ਵਿਚ ਮੈਰੀਜੁਆਨਾ ਦੇ ਸੇਵਨ ਲਈ ਘੱਟ ਤੋਂ ਘੱਟ ਉਮਰ 18 ਸਾਲ ਕਰਨ ਦੀ ਸਿਫਾਰਿਸ਼ ਵੀ ਹੈ ਹਾਲਾਂਕਿ ਇਸ ਦਾ ਫੈਸਲਾ ਹਰੇਕ ਪ੍ਰੋਵਿੰਸ ਅਤੇ ਟੈਰੇਟਰੀ ‘ਤੇ ਨਿਰਭਰ ਕਰੇਗਾ।
 ਇਹ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਇਸ ਨੂੰ ਸਟੋਰਾਂ ਵਿਚ ਰੱਖ ਕੇ ਜਾਂ ਡਾਕ ਰਾਹੀਂ ਆਰਡਰ ਕਰਕੇ ਮੰਗਵਾਇਆ ਜਾ ਸਕਦਾ ਹੈ ਤੇ ਜਾਂ ਫਿਰ ਇਸ ਲਈ ਪ੍ਰਤੀ ਵਿਅਕਤੀ ਚਾਰ ਪੌਦੇ ਦੀ ਸ਼ਰਤ ਰੱਖਣ ਦਾ ਵੀ ਸੁਝਾਅ ਹੈ। ਇਸ ਦੇ ਨਾਲ ਹੀ ਇਸ਼ਤਿਹਾਰ ਆਦਿ ਦੀ ਹੱਦ ਵੀ ਸੀਮਤ ਕਰਨ ਦੀ ਸਿਫਾਰਿਸ਼ ਹੈ ਜਿਵੇਂ ਕਿ ਤੰਬਾਕੂ ਦੇ ਮਾਮਲੇ ਵਿਚ ਪਹਿਲਾਂ ਤੋਂ ਹੀ ਲਾਗੂ ਹੈ। ਐਨ. ਡੀ. ਪੀ. (ਨਿਊ ਡੈਮੋਕ੍ਰੇਟਿਕ ਪਾਰਟੀ) ਦਾ ਕਹਿਣਾ ਹੈ ਕਿ ਸਰਕਾਰ ਇਸ ਪਾਸੇ ਵੱਲ ਬਹੁਤ ਹੌਲੀ-ਹੌਲੀ ਅੱਗੇ ਵਧ ਰਹੀ ਹੈ ਅਤੇ ਸਰਕਾਰ ਨੂੰ ਜਲਦ ਹੀ ਮੈਰੀਜੁਆਨਾ ਸਬੰਧੀ ਬਿੱਲ ਨੂੰ ਕਾਨੂੰਨੀ ਜਾਮਾ ਪਹਿਨਾਉਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਰੱਖਣ ਦੇ ਜ਼ੁਰਮ ਵਿਚ ਕੋਈ ਫਸ ਹੀ ਨਾ ਜਾਵੇ।
Facebook Comment
Project by : XtremeStudioz