Close
Menu

ਵੇਨੇਜ਼ੁਏਲਾ ਦਾ ਇਸਲੇਰ ਬਣੀ ਮਿਸ ਯੂਨੀਵਰਸ

-- 10 November,2013

ਮਾਸਕੋ,10 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਵੇਨੇਜ਼ੁਏਲਾ ਦੀ 25 ਸਾਲਾ ਗ੍ਰੈਬੀਏਲਾ ਇਸਲੇਰ ਨਵੀਂ ਮਿਸ ਯੂਨੀਵਰਸ ਮੁਕਾਬਲੇ ਦੀ ਜੇਤੂ ਰਹੀ। ਮਾਸਕੋ ਵਿਚ ਸ਼ਾਨਦਾਰ ਸਮਾਰੋਹ ਵਿਚ ਇਸਲੇਰ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ।
ਅਮਰੀਕੀ ਗਾਇਕ ਸਟੀਵਨ ਟਾਈਲਰ ਸਮੇਤ ਨਿਰਣਾਇਕ ਮੰਡਲ ਦੇ ਮੈਂਬਰਾਂ ਨੇ ਕੁੱਲ 86 ਪ੍ਰਤੀਭਾਗੀਆਂ ‘ਤੋਂ ਜੇਤੂ ਦੀ ਚੋਣ ਕੀਤੀ। ਸਮਾਰੋਹ ਨੂੰ ਦੁਨੀਆ ਭਰ ਦੇ ਲੱਖਾਂ ਲੋਕਾਂ ਨੇ ਦੇਖਿਆ।
ਪਿਛਲੇ ਸਾਲ ਦੀ ਜੇਤੂ ਅਮਰੀਕਾ ਦੀ ਓਲੀਵੀਆ ਕਲਪੋ ਨੇ ਹੀਰਿਆਂ ਨਾਲ ਜੜਿਆ ਤਾਜ ਇਸਲੇਰ ਨੂੰ ਪਹਿਨਾਇਆ। ਇਸਲੇਰ ਨੇ ਇਸ ਮੌਕੇ ਇਕ ਚਮਕੀਲੀ ਡਰੈੱਸ ਪਹਿਨੀ ਹੋਈ ਸੀ। ਇਸਲੇਰ ਦੀ ਇਸ ਜਿੱਤ ਦੇ ਨਾਲ ਹੀ ਵੇਨੇਜ਼ੁਏਲਾ ਨੇ ਸੱਤਵੀਂ ਵਾਰ ਮਿਸ ਯੂਨੀਵਰਸ ਦਾ ਤਾਜ ਆਪਣੇ ਨਾਂ ਕਰ ਲਿਆ। ਸਮਾਰੋਹ ਤੋਂ ਬਾਅਦ ਇਸਲੇਰ ਨੇ ਹੱਥ ਮਿਲਾ ਕੇ ਪੱਤਰਕਾਰਾਂ ਦੀਆਂ ਸ਼ੁਭਕਾਮਾਨਾਵਾਂ ਨੂੰ ਸਵੀਕਾਰ ਕੀਤਾ। ਉਸ ਨੇ ਕਿਹਾ ਕਿ ਉਹ ਇਸ ਸਮੇਂ ਬੇਹੱਦ ਭਾਵੁਕ ਹੈ। ਉਸ ਨੇ ਕਿਹਾ, ਮੈਂ ਅਜੇ ਵੀ ਹੈਰਾਨ ਹਾਂ ਅਤੇ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਅਤੇ ਇੱਥੇ ਪਹੁੰਚ ਕੇ ਖੁਸ਼ ਹਾਂ।
ਇਸਲੇਰ ਨੇ ਨਿਰਣਾਇਕ ਇੰਟਰਵਿਊ ਰਾਉਂਡ ਵਿਚ ਦੁਭਾਸ਼ੀਏ ਦੀ ਸਹਾਇਤਾ ਨਾਲ ਸਪੈਨਿਸ਼ ਵਿਚ ਹੀ ਆਪਣੇ ਜਵਾਬ ਦਿੱਤੇ।

Facebook Comment
Project by : XtremeStudioz