Close
Menu

ਵੇਸਵਾਗਮਨੀ ਸਬੰਧੀ ਨਵਾਂ ਕਾਨੂੰਨ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਲਿਆਂਦਾ ਜਾਵੇਗਾ : ਨਿਆਂ ਮੰਤਰੀ

-- 04 February,2014

imageਹੈਲੀਫੈਕਸ,4 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਨਿਆਂ ਮੰਤਰੀ ਪੀਟਰ ਮੈਕੇਅ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵੇਸਵਾਗਮਨੀ ਸਬੰਧੀ ਆਪਣਾ ਨਵਾਂ ਬਿੱਲ ਦਸੰਬਰ ਤੱਕ ਦੀ ਮਿਥੀ ਹੋਈ ਸਮਾਂ ਸੀਮਾਂ ਤੋਂ ਪਹਿਲਾਂ ਹੀ ਪੇਸ਼ ਕਰ ਦਿੱਤਾ ਜਾਵੇਗਾ। ਹੈਲੀਫੈਕਸ ਵਿੱਚ ਗੱਲ ਕਰਦਿਆਂ ਮੈਕੇਅ ਨੇ ਆਖਿਆ ਕਿ ਓਟਵਾ ਨੇ ਇਸ ਬਿੱਲ ਦਾ ਖਰੜਾ ਪਹਿਲਾਂ ਹੀ ਤਿਆਰ ਕਰਨਾ ਸੁ਼ਰੂ ਕਰ ਦਿੱਤਾ ਹੈ ਪਰ ਪੁਲਿਸ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਅਜੇ ਹੋਰ ਤਫਸੀਲ ਨਾਲ ਗੱਲ ਕੀਤੇ ਜਾਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਨਹੀਂ ਆਖਿਆ ਕਿ ਅਸਲ ਵਿੱਚ ਇਸ ਬਿੱਲ ਨੂੰ ਕਦੋਂ ਪੇਸ਼ ਕੀਤਾ ਜਾਵੇਗਾ ਪਰ ਇਹ ਜ਼ਰੂਰ ਆਖਿਆ ਕਿ ਇੱਕ ਸਾਲ ਦੇ ਮਿਥੇ ਗਏ ਟੀਚੇ ਤੋਂ ਕਿਤੇ ਪਹਿਲਾਂ ਇਸ ਨੂੰ ਪੇਸ਼ ਕੀਤਾ ਜਾਵੇਗਾ। ਜਿ਼ਕਰਯੋਗ ਹੈ ਕਿ ਸੁਪਰੀਮ ਕੋਰਟ ਆਫ ਕੈਨੇਡਾ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਦੇਸ਼ ਦੇ ਵੇਸਵਾਗਮਨੀ ਸਬੰਧੀ ਕਾਨੂੰਨ ਨੂੰ ਗੈਰ ਸੰਵਿਧਾਨਕ ਦੱਸਦਿਆਂ ਇਸ ਉੱਤੇ ਰੋਕ ਲਾ ਦਿੱਤੀ ਸੀ। ਸੁਪਰੀਮ ਕੋਰਟ ਦਾ ਕਹਿਣਾ ਸੀ ਕਿ ਸੜਕ ਉੱਤੇ ਦੇਹ ਵਪਾਰ ਲਈ ਸੌਦੇਬਾਜ਼ੀ ਕਰਨ, ਵੇਸਵਾਗਮਨੀ ਦੀ ਕਮਾਈ ਉੱਤੇ ਗੁਜ਼ਾਰਾ ਕਰਨ ਤੇ ਚਕਲਾ ਚਲਾਉਣ ਵਰਗੇ ਕਾਰਜਾਂ ਉੱਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਗੈਰਸੰਵਿਧਾਨਕ ਹੈ। ਇਸ ਫੈਸਲੇ ਤੋਂ ਭਾਵ ਹੈ ਕਿ ਵੇਸਵਾਗਮਨੀ ਸਬੰਧੀ ਜੁਰਮ ਦਸੰਬਰ ਤੱਕ ਕ੍ਰਿਮੀਨਲ ਕੋਡ ਤਹਿਤ ਰਹਿਣਗੇ। ਮੈਕੇਅ ਨੇ ਆਖਿਆ ਕਿ ਨਵੇਂ ਕਾਨੂੰਨ ਤਹਿਤ ਹਿੰਸਾ ਤੇ ਜਿਨਸੀ ਸ਼ੋਸ਼ਣ ਤੋਂ ਔਰਤਾਂ ਦੀ ਹਿਫਾਜ਼ਤ ਕੀਤੀ ਜਾਵੇਗੀ।

Facebook Comment
Project by : XtremeStudioz