Close
Menu

ਵੈਨਕੂਵਰ ‘ਚ ਕਾਮਾਗਾਟਾਮਾਰੂ ਦੁਖਾਂਤ ਦੀ ਯਾਦਗਾਰ ਦਾ ਨਸਲਵਾਦੀ ਵੱਲੋਂ ਨਿਰਾਦਰ

-- 06 December,2013

kamagatamaru-650x487ਵੈਨਕੂਵਰ,6 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਕੈਨੇਡਾ ਦੀ ਧਰਤੀ ਤੋਂ ਇਕ ਸਦੀ ਪਹਿਲਾਂ ਵਾਪਸ ਮੋੜੇ ਗਏ ਸਮੰੁਦਰੀ ਜਹਾਜ਼ ਕਾਮਾਗਾਟਾਮਾਰੂ ਦੇ ਦੁਖਾਂਤ ਸਬੰਧੀ ਬਣਾਈ ਗਈ ਯਾਦਗਾਰ ਦੇ ਨਿਰਾਦਰ ਦੀ ਘਟਨਾ ਵਾਪਰੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵੈਨਕੂਵਰ ਸਥਿਤ ਉਕਤ ਯਾਦਗਾਰ ਵੇਖਣ ਗਏ ਪੰਜਾਬੀ ਪ੍ਰਗਟ ਮੱਟ ਤੇ ਉਸਦੇ ਸਾਥੀਆਂ ‘ਤੇ ਇਕ ਨਸਲਵਾਦੀ ਨੌਜਵਾਨ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ ਗਈਆਂ | ਸ੍ਰੀ ਮੱਟੂ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਹ ਕੁਝ ਸਾਥੀਆਂ ਨੂੰ ਪਲੈਕ ਵਾਲੀ ਜਗ੍ਹਾ ‘ਤੇ ਲੈ ਕੇ ਪੁੱਜੇ ਤਾਂ ਇਕ ਗੋਰਾ ਵਿਅਕਤੀ ਉਥੇ ਆ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗਿਆ | ਇੱਥੇ ਹੀ ਬੱਸ ਨਹੀਂ ਉਸ ਨੇ ਯਾਦਗਾਰ ਦਾ ਅਤਿ-ਅਪਮਾਨ ਕਰਦਿਆਂ ਉਸ ਜਗ੍ਹਾ ‘ਤੇ ਪਿਸ਼ਾਬ ਕਰਨਾ ਸ਼ੁਰੂ ਕਰ ਦਿੱਤਾ |
ਪੰਜਾਬੀ ਸੈਲਾਨੀ ਅਨੁਸਾਰ ਉਕਤ ਘਟਨਾ ਨਸਲੀ ਵਰਤਾਰਾ ਸੀ, ਜਿਸ ਕਾਰਨ ਉਨ੍ਹਾਂ ਦੇ ਮਨ ਨੂੰ ਗਹਿਰੀ ਸੱਟ ਵੱਜੀ ਹੈ | ਸ਼ਰਾਰਤੀ ਵਿਅਕਤੀ ਵੱਲੋਂ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਤਸਵੀਰ ਦਾ ਵੀ ਘੋਰ ਨਿਰਾਦਰ ਕੀਤਾ ਗਿਆ | ਪੀੜਤ ਪ੍ਰਗਟ ਮੱਟੂ ਤੇ ਹੋਰਨਾਂ ਪੰਜਾਬੀਆਂ ਨੇ ਵੈਨਕੂਵਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸਲੀ ਵਿਹਾਰ ਦੇ ਦੋਸ਼ ਅਧੀਨ ਜ਼ਿੰਮੇਵਾਰ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਭਵਿੱਖ ਵਿਚ ਅਜਿਹੀਆਂ ਨਸਲੀ ਘਟਨਾਵਾਂ ਵਾਪਰਨ ਤੋਂ ਰੋਕਣ ਲਈ ਠੋਸ ਕਦਮ ਚੁੱਕੇ ਜਾਣ | ਜ਼ਿਕਰਯੋਗ ਹੈ ਕਿ ਕਾਮਾਗਾਟਾਮਾਰੂ ਦੇ ਮੁਸਾਫਿਰਾਂ ਦੀ ਤਸਵੀਰ ਯਾਦਗਾਰ ਵਜੋਂ ਵੈਨਕੂਵਰ ਵਿਚ ਸਥਾਪਤ ਕੀਤੀ ਗਈ ਹੈ, ਜਿੱਥੇ ਬਹੁਤ ਸਾਰੇ ਸੈਲਾਨੀ ਆ ਕੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ |

Facebook Comment
Project by : XtremeStudioz