Close
Menu

ਵੈਨਕੂਵਰ ‘ਚ ਟਰੱਕ ਡਰਾਈਵਰਾਂ ਨੇ ਕੀਤਾ ਰੋਸ ਵਿਖਾਵਾ

-- 26 October,2013

truck-driverਵੈਨਕੂਵਰ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਵੈਨਕੂਵਰ ਬੰਦਰਗਾਹ ‘ਤੇ ਢੋਆ-ਢੁਆਈ ਕਰਦੇ ਟਰੱਕਾਂ ਵਾਲਿਆਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ । ਬੰਦਰਗਾਹ ‘ਤੇ ਟਰੱਕਾਂ ਦੀਆਂ ਲੰਬੀਆਂ ਲਾਈਨਾਂ ਅਤੇ ਘੰਟਿਆਂ ਬੱਧੀ ਵਾਰੀ ਦੀ ਉਡੀਕ ਵਿੱਚ ਇਹ ਟਰੱਕ ਡਰਾਈਵਰ ਫਸੇ ਰਹਿੰਦੇ ਹਨ। ਇਨ੍ਹਾਂ ਟਰੱਕ ਚਾਲਕਾਂ ਨੇ ਬੁੱਧਵਾਰ ਦੁਪਹਿਰ ਨੂੰ ਵੈਨਕੂਵਰ ਵਿੱਚ ਬੰਦਰਗਾਹ ਅਧਿਕਾਰੀਆਂ ਦੇ ਦਫਤਰ ਸਾਹਮਣੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਜ਼ੋਰਦਾਰ ਵਿਖਾਵਾ ਕੀਤਾ । ਸਰੀ ਤੋਂ ਸਕਾਈ ਟਰੇਨ ‘ਤੇ ਸਵਾਰ ਹੋ ਕੇ ਪਹੁੰਚੇ ਟਰੱਕ ਡਰਾਈਵਰਾਂ ਅਤੇ ਮਾਲਕਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਬੰਦਰਗਾਹ ‘ਤੇ ਕਰਵਾਈ ਜਾਣ ਵਾਲੀ ਤਿੰਨ-ਚਾਰ ਘੰਟਿਆਂ ਤੱਕ ਦੀ ਉਡੀਕ ਦੇ ਪੈਸੇ ਦਿੱਤੇ ਜਾਣ ਅਤੇ ਉਡੀਕ ਦਾ ਸਮਾਂ ਇੱਕ ਘੰਟੇ ਤੋਂ ਵੱਧ ਨਾ ਹੋਵੇ । ਇਸ ਮੌਕੇ ਤਿੰਨ ਸੌ ਦੇ ਕਰੀਬ ਪੰਜਾਬੀ ਟਰੱਕ ਡਰਾਈਵਰਾਂ ਅਤੇ ਮਾਲਕਾਂ ਦੇ ਨਾਲ ਬੀ. ਸੀ. ਲੇਬਰ ਆਫ ਫੈਡਰੇਸ਼ਨ ਦੇ ਪ੍ਰਧਾਨ ਜਿੰਮ ਸਿੰਕਲੇਅਰ ਵੀ ਪਹੁੰਚੇ ਹੋਏ ਸਨ ।

Facebook Comment
Project by : XtremeStudioz