Close
Menu

ਵੈਨਕੂਵਰ ‘ਚ ਪੰਜਾਬੀ ਸਾਹਿਤ ਲਈ 25,000 ਡਾਲਰ ਦਾ ਕੌਮਾਂਤਰੀ ਇਨਾਮ ਸਥਾਪਿਤ

-- 14 October,2013

ਵੈਨਕੂਵਰ ,14 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਵੈਨਕੂਵਰ ‘ਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਅਤੇ ਇੰਡੀਆ-ਕੈਨੇਡਾ ਐਜੂਕੇਸ਼ਨ ਸੋਸਾਇਟੀ ਵੱਲੋਂ ਕੈਨੇਡਾ ‘ਚ ਪੰਜਾਬੀ ਸਾਹਿਤ ਨੂੰ ਹੋਰ ਪ੍ਰਫੁੱਲਤ ਕਰਨ ਲਈ 25,000 ਡਾਲਰ ਦਾ ਕੌਮਾਂਤਰੀ ਇਨਾਮ ਸਥਾਪਤ ਕੀਤਾ ਗਿਆ ਹੈ । ਕੈਨੇਡਾ ਰਹਿੰਦੇ ਉੱਘੇ ਪੰਜਾਬੀ ਢਾਹਾਂ ਪਰਿਵਾਰ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ‘ਢਾਹਾਂ ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਪ੍ਰਾਈਜ਼’  ਦਾ ਇਹ ਪੁਰਸਕਾਰ ਹਰ ਸਾਲ ਪੰਜਾਬੀ ਸਾਹਿਤ ਦੀ ਬਿਹਤਰੀਨ ਪੁਸਤਕ ਨੂੰ ਦਿੱਤਾ ਜਾਵੇਗਾ। ਕੌਮਾਂਤਰੀ ਪੱਧਰ ਦੇ ਵਿਦਵਾਨਾਂ ਦਾ ਇੱਕ ਪੈਨਲ ਹਰ ਵਰ੍ਹੇ ਗੁਰਮੁੱਖੀ ਅਤੇ ਸ਼ਾਹਮੁੱਖੀ ਵਿੱਚ ਛਪੇ ਨਾਵਲ ਜਾਂ ਕਹਾਣੀਆਂ ਦੀ ਪੁਸਤਕ ਦੀ ਚੋਣ ਕਰੇਗਾ । ਇਸ ਪੁਰਸਕਾਰ ਲਈ ਵੱਡੀ ਰਕਮ ਦੇਣ ਵਾਲੇ ਸ. ਬਰਜਿੰਦਰ ਸਿੰਘ ਢਾਹਾਂ ਨੇ ਨਿੱਜੀ ਗੱਲਬਾਤ ਦੌਰਾਨ ਦੱਸਿਆ ਕਿ ਇਹ ਪੁਰਸਕਾਰ ਵੈਨਕੂਵਰ ਵਿੱਚ ਇੱਕ ਸਮਾਗਮ ਕਰਵਾ ਕੇ ਦਿੱਤਾ ਜਾਇਆ ਕਰੇਗਾ । ਯੂ. ਬੀ. ਸੀ. ਦੇ ਗੋਲਡਨ ਜੁਬਲੀ ਹਾਲ ਵਿੱਚ ਕਰਵਾਏ ਗਏ ਇੱਕ ਸ਼ਾਨਦਾਰ ਸਮਾਗਮ ਦੌਰਾਨ ਇਸ ਵੱਡੇ ਇਨਾਮ ਤੋਂ  ਇਲਾਵਾ ਪੰਜ-ਪੰਜ ਹਜ਼ਾਰ ਡਾਲਰ ਮਤਲਬ ਤਿੰਨ ਲੱਖ ਰੁਪਏ ਦੇ ਦੋ ਹੋਰ ਇਨਾਮ ਵੀ ਸਥਾਪਿਤ ਕੀਤੇ ਗਏ ਹਨ ।

Facebook Comment
Project by : XtremeStudioz