Close
Menu

ਵੈਨਕੂਵਰ ‘ਚ ਲਕਸ਼ਮੀ ਨਰਾਇਣ ਮੰਦਿਰ ਪਹੁੰਚੇ ਮੋਦੀ, ਖ਼ਾਲਸਾ ਦੀਵਾਨ ਗੁਰਦੁਆਰੇ ‘ਚ ਟੇਕਿਆ ਮੱਥਾ

-- 17 April,2015

ਵੈਨਕੂਵਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੇ ਦੌਰੇ ਦੇ ਦੌਰਾਨ ਗੁਰਦੁਆਰੇ ਖਾਲਸਾ ਦੀਵਾਨ ਪਹੁੰਚੇ ਤੇ ਲਕਸ਼ਮੀ ਨਰਾਇਣ ਮੰਦਿਰ ‘ਚ ਪੂਜਾ – ਅਰਚਨਾ ਕੀਤੀ। ਲਕਸ਼ਮੀ ਨਰਾਇਣ ਮੰਦਿਰ ‘ਚ ਮੋਦੀ ਨੇ ਭਾਰਤੀਆਂ ਨੂੰ ਸੰਬੋਧਿਤ ਕੀਤਾ। ਮੋਦੀ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੀ ਸਨ। ਦੋਵਾਂ ਪ੍ਰਧਾਨ ਮੰਤਰੀਆਂ ਨੇ ਗੁਰਦੁਆਰੇ ‘ਚ ਮੱਥਾ ਟੇਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੁਹਾਡੇ ਨਾਲ ਮੇਰਾ ਖ਼ੂਨ ਦਾ ਰਿਸ਼ਤਾ ਹੈ, ਭਗਵਾਨ ਨੇ ਸਾਨੂੰ ਮੌਕਾ ਦਿੱਤਾ ਹੈ ਮਨੁੱਖਤਾ ਦੀ ਸੇਵਾ ਕਰਨ ਦਾ, ਗੁਰੂ ਨਾਨਕ ਜੀ ਨੇ ਕਿਹਾ ਹੈ ਕਿ ਕਰਮਭੂਮੀ ਲਈ ਸਾਰਿਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ, ਰੱਬ ਸਿਰਫ਼ ਲਕੀਰ ਦਿੰਦਾ ਹੈ ਰੰਗ ਸਾਨੂੰ ਭਰਨਾ ਪੈਂਦਾ ਹੈ। ਮੋਦੀ ਨੇ ਇਸ ਮੌਕੇ ‘ਤੇ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ ਉਨ੍ਹਾਂ ਨੇ ਨੌਜਵਾਨਾਂ ਨੂੰ ਆਜ਼ਾਦੀ ਲਈ ਪ੍ਰੇਰਿਤ ਕੀਤਾ। ਜੇਕਰ ਕੈਨੇਡਾ ਭਾਰਤ ਨੂੰ ਸਨਮਾਨ ਦਿੰਦਾ ਹੈ ਤਾਂ ਇਸਦਾ ਇੱਕ ਵੱਡਾ ਕਾਰਨ ਇੱਥੇ ਰਹਿਣ ਵਾਲੇ ਭਾਰਤੀ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਭਾਰਤ ਦਾ ਧੰਨਵਾਦ ਅਦਾ ਕਰਦੇ ਹੋਏ ਕਿਹਾ ਕਿ ਇਨ੍ਹੇ ਲੰਬੇ ਸਮੇਂ ਤੱਕ ਸਾਡੇ ‘ਤੇ ਵਿਸ਼ਵਾਸ ਬਣਾਏ ਰੱਖਣ ਲਈ ਧੰਨਵਾਦ।

Facebook Comment
Project by : XtremeStudioz