Close
Menu

ਵੈਨਕੂਵਰ ਦੀ ਇਮਾਰਤ ਕਰਵਾਈ ਜਾ ਰਹੀ ਹੈ ਖਾਲੀ, ਬੇਘਰ ਹੋਣਗੇ ਕਈ ਲੋਕ

-- 04 June,2017

ਵੈਨਕੂਵਰ— ਕੈਨੇਡਾ ਦੇ ਵੈਨਕੂਵਰ ਵਿਖੇ ਇਕ ਕਿਰਾਏ ‘ਤੇ ਦਿੱਤੀ ਗਈ ਇਮਾਰਤ ਨੂੰ ਖਾਲੀ ਕਰਵਾਉਣ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਬਾਅਦ ਤੋਂ ਇਮਾਰਤ ਵਿਚ ਰਹਿ ਰਹੇ ਲੋਕ ਚਿੰਤਾ ਵਿਚ ਹਨ ਕਿਉਂਕਿ ਇਸ ਨਾਲ ਉਹ ਬੇਘਰ ਹੋ ਜਾਣਗੇ। ਇਮਾਰਤ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਲਮੋਰਲ ਹੋਟਲ ਨੂੰ ਮੁਰੰਮਤ ਦੇ ਚੱਲਦੇ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਵਿਚ 176 ਕਮਰੇ ਹਨ। ਸ਼ਹਿਰੀ ਅਧਿਕਾਰੀ ਖੁਦ ਇਸ ਦੀ ਮੁਰੰਮਤ ਦਾ ਕੰਮ ਕਰਵਾਉਣਗੇ ਅਤੇ ਇਸ ਦਾ ਬਿੱਲ ਇਮਾਰਤ ਦੇ ਮਾਲਕ ਨੂੰ ਭੇਜ ਦਿੱਤਾ ਜਾਵੇਗਾ। ਇਸ ਦੀ ਮੁਰੰਮਤ ‘ਤੇ 1 ਮਿਲੀਅਨ ਡਾਲਰ ਦਾ ਖਰਚਾ ਆਉਣ ਦੀ ਉਮੀਦ ਹੈ। ਇਸ ਇਮਾਰਤ ਵਿਚ ਤਕਰੀਬਨ 150 ਲੋਕ ਰਹਿੰਦੇ ਹਨ ਅਤੇ 12 ਜੂਨ ਤੱਕ ਉਨ੍ਹਾਂ ਨੂੰ ਇਸ ਇਮਾਰਤ ਨੂੰ ਖਾਲੀ ਕਰਨਾ ਪਵੇਗਾ। ਇਸ ਇਮਾਰਤ ਵਿਚ ਬਹੁਤ ਘੱਟ ਕਿਰਾਏ ‘ਤੇ ਕਮਰੇ ਮਿਲਦੇ ਹਨ, ਜਿਸ ਕਰਕੇ ਕਈ ਲੋਕ ਬੀਤੇ ਕਾਫੀ ਸਾਲਾਂ ਤੋਂ ਇੱਥੇ ਪੱਕੇ ਤੌਰ ‘ਤੇ ਕਮਰਾ ਲੈ ਕੇ ਰਹਿ ਰਹੇ ਹਨ।

Facebook Comment
Project by : XtremeStudioz