Close
Menu

ਵੈਨਕੂਵਰ ਸਿਟੀ ਕੌਂਸਲ ਨੇ 1.4 ਅਰਬ ਡਾਲਰ ਸੰਚਾਲਨ ਬਜਟ ਅਤੇ 424 ਮਿਲੀਅਨ ਡਾਲਰ ਕੈਪੀਟਲ ਬਜਟ ਨੂੰ ਦਿੱਤੀ ਪ੍ਰਵਾਨਗੀ

-- 14 December,2017

ਵੈਨਕੂਵਰ — ਵੈਨਕੂਵਰ ਸਿਟੀ ਕੌਂਸਲ ਨੇ 1.4 ਅਰਬ ਡਾਲਰ ਦੇ ਸੰਚਾਲਨ ਬਜਟ ਅਤੇ 424 ਮਿਲੀਅਨ ਡਾਲਰ ਦੇ ਕੈਪੀਟਲ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ। ਬਜਟ ‘ਚ ਕਿਫਾਇਤ ਮਕਾਨਾਂ ਵਾਲੇ ਬਾਜ਼ਾਰ ਦੀ ਸਿਰਜਣਾ ਲਈ ਉਪਰਾਲੇ ਕਰਨ ਵਿਕਾਸ ਲਈ ਵਿਉਂਤਬੰਦੀ ਕਰਨ ਦੀ ਤਜਵੀਜ਼ ਸ਼ਾਮਲ ਕੀਤੀ ਗਈ ਹੈ। ਬਜਟ ਤਜਵੀਜ਼ਾਂ ‘ਚ ਥੋੜ੍ਹੇ ਸਮੇਂ ਦਾ ਰੈਂਟਲ ਪ੍ਰੋਗਰਾਮ ਲਾਗੂ ਕਰਨ ਅਤੇ ਡਿਵੇਲਪਮੈਂਟ ਪਰਮਿਟ ਜਾਰੀ ਕਰਨ ਦੀ ਰਫਤਾਰ ਤੇਜ਼ ਕਰਨ ਲਈ ਵਧੇਰੇ ਸਟਾਫ ਭਰਤੀ ਕਰਨ ਦੀ ਯੋਜਨਾ ਸ਼ਾਮਲ ਹੈ। ਇਸ ਤੋਂ ਇਲਾਵਾ ਬੇਘਰਾਂ ਲਈ ਵਧੇਰੇ ਸਹਾਇਤਾ, ਸਰਦੀਆਂ ਦੇ ਰੈਣ ਬਸੇਰਿਆਂ, ਗਰਮਾਹਟ ਵਾਲੇ ਕੇਂਦਰਾਂ ਅਤੇ ਆਰਜ਼ੀ ਮਾਡਿਊਲਰ ਘਰਾਂ ਤੱਕ ਸੁਖਾਲੀ ਪਹੁੰਚ ਦਾ ਪ੍ਰਬੰਧ ਕੀਤਾ ਜਾਵੇਗਾ।
ਨਸ਼ੀਲੀਆਂ ਦਵਾਈਆਂ ਦੇ ਓਵਰਡੋਜ਼ ਦੇ ਵਧਦੇ ਮਾਮਲਿਆਂ ਨਾਲ ਨਜਿੱਠਣ ਲਈ ਵਧੇਰੇ ਫੰਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਚਾਈਲਡ ਕੇਅਰ ਯੋਜਨਾ ਅਧੀਨ ਦਿੱਤੀ ਜਾਂਦੀ ਰਕਮ 2017 ਦੇ ਮੁਕਾਬਲੇ ਲਗਭਗ ਦੁੱਗਣੀ ਕਰ ਦਿੱਤੀ ਗਈ ਹੈ। ਵੈਨਕੂਵਰ ਦੇ ਮੇਅਰ ਗ੍ਰੇਗਰ ਰੌਬਰਟਸਨ ਨੇ ਕਿਹਾ ਕਿ ਨਵੇਂ ਸਾਲ ਦਾ ਬਜਟ ਜ਼ਰੂਰੀ ਸੇਵਾਵਾਂ ‘ਤੇ ਜ਼ੋਰ ਦਿੰਦਾ ਹੈ, ਜਿਨ੍ਹਾਂ ‘ਤੇ ਸ਼ਹਿਰ ਦੇ ਬਾਸ਼ਿੰਦੇ ਅਤੇ ਕਾਰੋਬਾਰੀ ਪੂਰੀ ਤਰ੍ਹਾਂ ਨਿਰਭਰ ਰਹਿ ਸਕਣਗੇ। ਇੰਜੀਨੀਅਰਿੰਗ ਯੂਟੀਲਿਟੀਜ਼ ਅਤੇ ਟ੍ਰਾਂਸਪੋਰਟ ਨਿਵੇਸ਼ ਜਿਸ ‘ਚ ਪਾਣੀ, ਸੀਵਰ, ਸਾਲਿਡ ਵੇਸਟ ਅਤੇ ਮੁੱਖ, ਸਥਾਨਕ ਸੜਾਕਾਂ ਦਾ ਸੁਧਾਰ ਸ਼ਾਮਲ ਹੈ।
ਕੌਂਸਲ ਨੇ ਟੈਕਸ ‘ਚ 0.34 ਫੀਸਦੀ ਵਾਧਾ ਕੀਤਾ ਹੈ ਅਤੇ ਹੁਣ ਟੈਕਸ ਦੀ ਦਰ 3.9 ਫੀਸਦੀ ਹੋ ਜਾਵੇਗੀ। ਪ੍ਰਾਪਰਟੀ ਟੈਕਸ ‘ਚ 2018 ਲਈ 4.24 ਫੀਸਦੀ ਵਾਧਾ ਕੀਤਾ ਗਿਆ ਹੈ ਅਤੇ ਇਕ ਦਰਮਿਆਨੇ ਆਕਾਰ ਵਾਲੇ ਪਰਿਵਾਰ ਨੂੰ 94 ਡਾਲਰ ਸਾਲਾਨਾ ਦੀ ਅਦਾਇਗੀ ਵਾਧੂ ਕਰਨ ਹੋਵੇਗੀ। ਨਵੇਂ ਸਾਲ ਦਾ ਬਜਟ ਤਿਆਰ ਕਰਨ ਲਈ ਸਿਟੀ ਕੌਂਸਲ ਵੱਲੋਂ ਸ਼ਹਿਰ ਦੇ ਲੋਕਾਂ ਅਤੇ ਕਾਰੋਬਾਰੀਆਂ ਨਾਲ ਸਲਾਹ ਕੀਤੀ ਗਈ ਅਤੇ ਮੁੱਖ ਮੁੱਦਿਆਂ ‘ਤੇ ਰਾਏ ਇਕੱਠੀ ਕੀਤੀ।

Facebook Comment
Project by : XtremeStudioz